ਤਰਨਤਾਰਨ (ਰਮਨ) : ਜ਼ਿਲ੍ਹੇ ਅੰਦਰ ਕੋਰੋਨਾ ਹੋਰ ਭਿਆਨਕ ਹੁੰਦਾ ਜਾ ਰਿਹਾ ਹੈ। ਮੰਗਵਾਰ ਆਈਸੋਲੇਸ਼ਨ ਵਾਰਡ ਅੰਦਰ ਦਾਖ਼ਲ ਇਕ ਕੋਰੋਨਾ ਪੀੜਤ ਦੀ ਮੌਤ ਹੋ ਗਈ ਜਦਕਿ 19 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਰਿਪੋਰਟ ਹੋਏ ਮਾਮਲਿਆਂ 'ਚ ਸਟਾਫ ਨਰਸ, ਫਾਰਮਾਸਿਸਟ, ਪੁਲਸ ਕਰਮਚਾਰੀ ਆਦਿ ਫਰੰਟ ਲਾਇਨ ਵਰਕਰ ਅਤੇ ਇਕ ਗਰਭਵਤੀ ਜਨਾਨੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ 1019 ਮਰੀਜ ਪਾਜ਼ੇਟਿਵ ਪਾਏ ਗਏ ਹਨ, ਜਦਕਿ 41 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਦੁਬਈ 'ਚ ਫਸੇ ਨੌਜਵਾਨ ਦੀ ਜਲਦ ਹੋਵੇਗੀ ਵਤਨ ਵਾਪਸੀ, ਬੱਝੀ ਉਮੀਦ
ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਹਸਪਤਾਲ ਵਿਖੇ ਮੌਜੂਦ ਆਈਸੋਲੇਸ਼ਨ ਵਾਰਡ 'ਚ ਮੰਗਲਵਾਰ ਦੀ ਸਵੇਰ ਸੁਰਜੀਤ ਸਿੰਘ (74) ਪੁੱਤਰ ਚਾਨਣ ਸਿੰਘ ਵਾਸੀ ਪਿੰਡ ਕੱਲ੍ਹਾ, ਜੋ ਪਿਛਲੇ ਲੰਮੇ ਸਮੇ ਤੋਂ ਦਿਲ ਦੀ ਬਿਮਾਰੀ ਦਾ ਮਰੀਜ਼ ਸੀ ਅਤੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਆਈਸਲੋਸ਼ਨ ਵਾਰਡ ਅੰਦਰ ਦਾਖ਼ਲ ਕੀਤਾ ਗਿਆ ਸੀ, ਦੀ ਇਲਾਜ਼ ਦੌਰਾਨ ਸ਼ਾਮ ਅੱਜ ਸ਼ਾਮ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 238 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਇਹ ਵੀ ਪੜ੍ਹੋ NIA ਨੇ ਕੱਸਿਆ 'ਸਿੱਖਸ ਫਾਰ ਜਸਟਿਸ' ਦੇ ਗੁਰਪਤਵੰਤ ਪੰਨੂ 'ਤੇ ਸ਼ਿਕੰਜਾ, ਜ਼ਮੀਨ 'ਤੇ ਹੋਵੇਗਾ ਕਬਜ਼ਾ
ਘਰੇਲੂ ਕਲੇਸ਼ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ
NEXT STORY