ਤਰਨਤਾਰਨ (ਰਮਨ): ਜ਼ਿਲ੍ਹਾ ਤਰਨਤਾਰਨ ਅੰਦਰ ਅੱਜ ਇਕ ਹੋਰ ਨਵੇਂ ਕੋਰੋਨਾ ਪੀੜਤ ਦੀ ਪੁਸ਼ਟੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨੂੰ ਏਕਾਂਤਵਾਸ ਕੇਂਦਰ ਤੋਂ ਤਰਨਤਾਰਨ ਸਥਿਤ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਪੰਜ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵੈਰੋਵਾਲ ਦਾ ਨਿਵਾਸੀ 28 ਸਾਲਾਂ ਨੌਜਵਾਨ ਜੋ ਕੁਵੈਤ ਦੇਸ਼ ਗਿਆ ਹੋਇਆ ਸੀ ਅਤੇ 26 ਮਈ ਨੂੰ ਜ਼ਿਲ੍ਹੇ ਅੰਦਰ ਦਾਖਲ ਹੋਇਆ ਸੀ ਜਿਸ ਨੂੰ ਪ੍ਰਸ਼ਾਸਨ ਵਲੋਂ ਖਡੂਰ ਸਾਹਿਬ ਸਥਿਤ ਏਕਾਂਤਵਾਸ ਕੇਂਦਰ 'ਚ ਰਖਿਆ ਗਿਆ ਸੀ। ਜਿਸ ਦਾ ਕੋਰੋਨਾ ਟੈਸਟ ਲਈ ਸੈਂਪਲ 27 ਮਈ ਨੂੰ ਲੈ ਕੇ ਲੈਬਾਟਰੀ ਜਾਂਚ ਲਈ ਭੇਜਿਆ ਗਿਆ ਸੀ। ਇਸ ਨੌਜਵਾਨ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਨੂੰ ਖਡੂਰ ਸਾਹਿਬ ਏਕਾਂਤਵਾਸ ਕੇਂਦਰ ਤੋਂ ਤਰਨਤਾਰਨ ਸਥਿਤ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ।ਆਈਸੋਲੇਸ਼ਨ ਵਾਰਡ ਅੰਦਰ ਹੁਣ ਕੁੱਲ 5 ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਸਿਹਤ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਬੀਮਾਰੀ ਦਾ ਪਤਾ ਲਗਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਸ਼ੱਕ ਦੇ ਆਧਾਰ 'ਤੇ ਟੈਸਟ ਜ਼ਰੂਰ ਕਰਵਾਉਣ ਜਿਸ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈ।
ਇਹ ਵੀ ਪੜ੍ਹੋ: ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ
ਕੋਰੋਨਾ ਦੀ ਜਾਂਚ ਲਈ ਅੱਜ ਸਿਵਲ ਹਸਪਤਾਲ ਤਰਨਤਾਰਨ ਵਿਖੇ 36 ਕੋਰੋਨਾ ਟੈਸਟਾਂ ਸਬੰਧੀ ਸੈਂਪਲ ਲਏ ਗਏ ਜਿਨ੍ਹਾਂ 'ਚ 4 ਸਟਾਫ ਨਰਸਾਂ ਅਤੇ 32 ਆਮ ਲੋਕ ਸ਼ਾਮਲ ਸਨ। ਸਿਹਤ ਵਿਭਾਗ ਵਲੋਂ ਕੀਤੇ ਜਾ ਰਹੇ ਪ੍ਰਚਾਰ ਦੌਰਾਨ ਆਮ ਲੋਕ ਆਪਣੀ ਕੋਰੋਨਾ ਸਬੰਧੀ ਜਾਂਚ ਲਈ ਸਿਹਤ ਵਿਭਾਗ ਵਲੋਂ ਬਣਾਏ ਗਏ ਫਲੂ ਕਾਰਨਰਾਂ 'ਚ ਪੁੱਜ ਰਹੇ ਹਨ, ਜਿਨ੍ਹਾਂ ਦੇ ਸੈਂਪਲ ਸਿਹਤ ਵਿਭਾਗ ਮੁਫਤ ਲੈ ਕੇ ਲੈਬਾਟਰੀ ਜਾਂਚ ਲਈ ਭੇਜ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਮ. ਓ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਟੀਮ ਵਲੋਂ ਮੁਫਤ ਸੈਂਪਲ ਲਿਆ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਲੈਬਾਟਰੀਆਂ ਵਲੋਂ ਮੋਟੀਆਂ ਰਕਮਾਂ ਖਰਚ ਕਰਨੀਆਂ ਪੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਅਤੇ ਕੋਰੋਨਾ ਦੀ ਜਾਂਚ ਲਈ ਇਹ ਇਕ ਵਧੀਆ ਉਪਰਾਲਾ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਮਰੀਜ਼ਾਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹੁੱਣ ਤੱਕ 162 ਕੋਰੋਨਾ ਮੁਕਤ ਵਿਅਕਤੀਆਂ ਨੂੰ ਘਰ ਰਵਾਨਾ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 1 ਹੋਰ ਕੇਸ ਆਇਆ ਸਾਹਮਣੇ
ਕੋਰੋਨਾ ਤੋਂ ਬਚਾਅ ਲਈ ਸੋਸ਼ਲ ਡਿੱਸਟੈਂਸ ਅਤੇ ਸੈਨੇਟਾਈਜ਼ੇਸ਼ਨ ਬਹੁਤ ਜ਼ਰੂਰੀ: ਡਾ. ਰੰਧਾਵਾ
ਤਰਨਤਾਰਨ, (ਰਮਨ)-ਕੋਰੋਨਾ ਤੋਂ ਬਚੱਣ ਲਈ ਹਮੇਸ਼ਾ ਸੋਸ਼ਲ਼ ਡਿਸਟੈਂਸ ਅਤੇ ਸੈਨੇਟਾਈਜ਼ੇਸ਼ਨ ਦੀ ਵਰਤੋਂ ਕਰਨੀ ਚਾਹਿਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਖ, ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦੇ ਮਾਹਰ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬੱਚਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਵੱਧ ਕੇ ਇਕ ਦੂਜੇ ਨੂੰ ਜਾਗਰੂਕ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਜਾਂਚ ਲਈ ਕਿਸੇ ਨੀਮ ਹਕੀਮ ਕੋਲ ਜਾਣ ਦੀ ਬਜਾਏ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹਿਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਲੱਛਣ ਜਿਵੇਂ ਸੁੱਕੀ ਖਾਂਸੀ, ਤੇਜ਼ ਬੁਖਾਰ, ਗਲ਼ਾ ਖਰਾਬ ਆਦਿ ਦੌਰਾਨ ਇਸ ਦਾ ਟੈਸਟ ਸਰਕਾਰੀ ਹਸਪਤਾਲ ਤੋਂ ਕਰਵਾਉਣਾ ਚਾਹਿਦਾ ਹੈ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਠੰਡੇ ਪਾਣੀ ਅਤੇ ਠੰਡੀਆਂ ਵੱਸਤੂਆਂ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹਿਦਾ ਹੈ।
ਮੋਗਾ 'ਚ ਕੋਰੋਨਾ ਦਾ ਕਹਿਰ ਜਾਰੀ, 1 ਹੋਰ ਕੇਸ ਆਇਆ ਸਾਹਮਣੇ
NEXT STORY