ਤਰਨਤਾਰਨ (ਵਿਜੇ ਅਰੋੜਾ) : ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਕੇਂਦਰ ਸਰਕਾਰ ਵਲੋਂ ਇਕ ਦਿਨ ਦਾ ਸੋਗ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਫਤਰ ਵਿਖੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ ਦੇ ਸੋਗ ਵਜੋਂ ਤਿਰੰਗਾ ਨਹੀਂ ਝੁਕਾਇਆ ਜਦਕਿ ਜ਼ਿਲਾ ਕਚਹਿਰੀਆਂ 'ਚ ਤਿਰੰਗੇ ਨੂੰ ਸੋਗ ਵਜੋਂ ਝੁਕਾਇਆ ਗਿਆ। ਇਸ ਸਬੰਧੀ ਜਦੋਂ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਨਿਰਦੇਸ਼ ਜਾਰੀ ਹੋਇਆ ਸੀ ਉਸ ਦੀ ਪਾਲਣਾ ਕੀਤੀ ਗਈ ਹੈ ਪਰ ਝੰਡੇ ਨੂੰ ਝੁਕਾਉਣ ਦੀ ਕੋਈ ਵੀ ਗੱਲ ਨਹੀਂ ਕਹੀ ਗਈ ਸੀ। ਦੂਜੇ ਪਾਸੇ ਏ. ਐੱਸ. ਆਈ. ਕੁਲਬੀਰ ਸਿੰਘ ਜ਼ਿਲਾ ਕਚਹਿਰੀਆ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਆਰੁਣ ਜੇਤਲੀ ਦੇ ਦਿਹਾਂਤ ਹੋਣ 'ਤੇ ਕੇਂਦਰ ਸਰਕਾਰ ਵਲੋਂ ਅੱਜ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ ਉਸ ਦੀ ਪਾਲਣਾ ਕਰਦੇ ਹੋਏ ਅੱਜ ਰਾਸ਼ਟਰੀ ਝੰਡੇ ਅੱਧਾ ਝੁਕਾਇਆ ਗਿਆ।
ਰਵਿਦਾਸ ਭਾਈਚਾਰੇ ਦੀ ਚਿਤਾਵਨੀ, ਘੇਰਾਂਗੇ ਕੇਂਦਰੀ ਮੰਤਰੀ ਦੀਆਂ ਕੋਠੀਆਂ
NEXT STORY