ਤਰਨਤਾਰਨ(ਰਾਜੂ) : ਥਾਣਾ ਸਦਰ ਪੱਟੀ ਦੀ ਪੁਲਸ ਨੇ ਘਰ 'ਚ ਦਾਖਲ ਹੋ ਕੇ ਲੜਕੀ ਦੀ ਕੁੱਟ ਮਾਰ ਕਰਨ ਅਤੇ ਮੋਬਾਈਲ ਚੋਰੀ ਕਰਕੇ ਲੈ ਜਾਣ ਦੇ ਦੋਸ਼ ਹੇਠ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਨਵਦੀਪ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਜੀਰਾ ਹਾਲ ਵਾਸੀ ਘਰਿਆਲਾ ਨੇ ਦੱਸਿਆ ਕਿ ਉਹ ਆਪਣੀ ਨਾਨੀ ਕੋਲ ਪਿੰਡ ਘਰਿਆਲਾ ਵਿਖੇ ਰਹਿੰਦੀ ਹੈ। ਬੀਤੀ ਦਿਨ ਦੁਪਹਿਰ 1.30 ਵਜੇ ਉਹ ਘਰ ਵਿਚ ਮੌਜੂਦ ਸੀ ਤਾਂ ਉਸ ਦੇ ਪਿਤਾ ਦਾ ਦੋਸਤ ਸੰਤਾ ਸਿੰਘ, ਉਸ ਦਾ ਲੜਕਾ ਯੁਗਰਾਜ ਸਿੰਘ ਅਤੇ ਸੰਤਾ ਸਿੰਘ ਦੀ ਪਤਨੀ ਘਰ ਵਿਚ ਆਏ ਤੇ ਆਉਂਦਿਆਂ ਹੀ ਮੇਨ ਗੇਟ ਬੰਦ ਕਰਕੇ ਉਸ ਦਾ ਮੋਬਾਈਲ ਫੜ ਲਿਆ ਅਤੇ ਕਮਰੇ ਵਿਚ ਲਿਜਾ ਕੇ ਉਸ ਦੀ ਕੁੱਟ ਮਾਰ ਕੀਤੀ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੀ ਨਾਨੀ ਦਾ ਮੋਬਾਈਲ ਵੀ ਫੜ ਲਿਆ ਅਤੇ ਉਸ ਨੂੰ ਖਿੱਚ ਕੇ ਬਾਹਰ ਲੈ ਗਏ। ਉਸ ਵਲੋਂ ਰੌਲਾ ਪਾਉਣ 'ਤੇ ਉਕਤ ਵਿਅਕਤੀ ਬਾਹਰ ਖੜ੍ਹੀ ਕਾਰ ਜਿਸ ਵਿਚ ਪਹਿਲਾਂ ਤੋਂ ਹੀ ਸੰਤਾ ਸਿੰਘ ਦੀ ਲੜਕੀ ਬੈਠੀ ਹੋਈ ਸੀ, ਸਵਾਰ ਹੋ ਕੇ ਫਰਾਰ ਹੋ ਗਏ। ਘਟਨਾਂ ਦੀ ਸ਼ਿਕਾਇਤ ਉਨ੍ਹਾਂ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਸੰਤਾ ਸਿੰਘ ਪੁੱਤਰ ਉਜਾਗਰ ਸਿੰਘ, ਯੁਗਰਾਜ ਸਿੰਘ, ਸੰਤਾ ਸਿੰਘ ਦੀ ਪਤਨੀ ਅਤੇ ਲੜਕੀ ਖਿਲਾਫ ਮੁਕੱਦਮਾ ਨੰਬਰ 76 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਰਾਤ ਦੇ ਹਨ੍ਹੇਰੇ 'ਚ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ
NEXT STORY