ਤਰਨਤਾਰਨ (ਰਮਨ) : ਸ਼ਹਿਰ ਦੀ ਇਕ ਪੰਜਾਬ ਪੁਲਸ 'ਚ ਤਾਇਨਾਤ ਮਹਿਲਾ ਕਾਂਸਟੇਬਲ ਦੀ ਨਵ-ਵਿਆਹੁਤਾ ਕੁੜੀ ਵਲੋਂ ਸਹੁਰੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਤਰਨਤਾਰਨ ਦੀ ਕੁੜੀ ਦਾ ਵਿਆਹ ਨੌਸ਼ਹਿਰਾ ਪਨੂੰਆਂ 'ਚ ਰਹਿੰਦੇ ਇਕ ਵਿਦੇਸ਼ ਗਏ ਨੌਜਵਾਨ ਨਾਲ ਹੋਇਆ ਸੀ । ਕੁਝ ਦਿਨ ਪਹਿਲਾਂ ਲੜਕੀ ਦੇ ਨਾਲ ਉਸ ਦੇ ਸਹੁਰੇ ਨੇ ਨਾਜਾਇਜ਼ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਉਸ ਵਲੋਂ ਵਿਰੋਧ ਕੀਤਾ ਗਿਆ। ਇਸ ਬਾਰੇ ਉਸ ਨੇ ਆਪਣੀ ਸੱਸ ਨੂੰ ਵੀ ਦੱਸਿਆ ਪਰ ਕੋਈ ਸੁਣਵਾਈ ਨਾ ਹੋਣ 'ਤੇ ਆਪਣੀ ਮਾਂ ਦੇ ਘਰ ਤਰਨਤਾਰਨ ਆ ਗਈ। ਕਰੀਬ 10 ਦਿਨ ਬੀਤ ਜਾਣ ਦੇ ਬਾਅਦ ਕੁੜੀ ਦੀ ਮਾਂ ਨੇ ਮਾਮਲਾ ਹੱਲ ਕਰਨ ਲਈ ਗੱਲਬਾਤ ਸ਼ੁਰੂ ਕੀਤੀ ਪਰ ਜਦੋਂ ਮਾਮਲਾ ਹੱਲ ਨਹੀਂ ਹੋਇਆ ਤਾਂ ਅੱਜ ਕੁੜੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਪਾਪਤ ਕਰ ਲਈ।
ਜਪੁਜੀ ਸਾਹਿਬ ਦੀ 19 ਭਾਸ਼ਾਵਾਂ 'ਚ ਅਨੁਵਾਦਿਤ ਪੋਥੀ SGPC ਨੂੰ ਭੇਟ
NEXT STORY