ਤਰਨਤਾਰਨ (ਰਮਨ ਚਾਵਲਾ): ਜ਼ਿਲ੍ਹਾ ਪੁਲਸ ਨੇ ਪਤੀ ਵਲੋਂ ਆਪਣੀ ਪਤਨੀ ਨੂੰ ਥਰਡ ਜੈਂਡਰ ਕਰਾਰ ਦਿੰਦੇ ਹੋਏ ਉਸ ਦੇ ਗੁਪਤ ਅੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਜੁਰਮ ਹੇਠ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਣਯੋਗ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕੀਤਾ ਹੈ। ਪੁਲਸ ਨੇ ਇਸ ਦੌਰਾਨ ਪਤੀ ਦੇ ਮੋਬਾਇਲ ਨੂੰ ਕਬਜ਼ੇ 'ਚ ਲੈ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਪੀੜਤ ਦਾ ਮੈਡੀਕਲ ਕਰਵਾਉਣ 'ਤੇ ਡਾਕਟਰਾਂ ਵਲੋਂ ਜਨਾਨੀ ਹੋਣ ਦੀ ਪੁਸ਼ਟੀ ਕਰਾਰ ਦੇ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਬੀਬੀ ਜਗੀਰ ਕੌਰ ਨੇ ਲਿਆ ਸਖ਼ਤ ਨੋਟਿਸ
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਨਿਵਾਸੀ 27 ਸਾਲਾਂ ਕੁੜੀ ਦਾ ਵਿਆਹ ਉਸੇ ਪਿੰਡ ਦੇ ਨਿਵਾਸੀ ਨੌਜਵਾਨ ਨਾਲ ਜੂਨ 2020 ਨੂੰ ਹੋਇਆ ਸੀ। ਜਿਸ ਤੋਂ ਕਰੀਬ ਤਿੰਨ ਮਹੀਨੇ ਬਾਅਦ ਪਤੀ ਆਪਣੀ ਪਤਨੀ ਨੂੰ ਪੇਕੇ ਘਰ ਇਸ ਲਈ ਭੇਜ ਦਿੱਤਾ ਕਿ ਉਹ ਥਰਡ ਜੈਂਡਰ ਹੈ। ਇਸ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ। ਕੁਝ ਦਿਨਾਂ ਬਾਅਦ ਪਤੀ ਵਲੋਂ ਆਪਣੀ ਪਤਨੀ ਦੇ ਗੁਪਤ ਅੰਗ ਦੀ ਤਸਵੀਰ ਸੋਸ਼ਲ ਮੀਡੀਆ ਅਤੇ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ, ਜਿਸ ਦਾ ਪਤਾ ਪਤਨੀ ਨੂੰ ਲੱਗਣ 'ਤੇ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਹੋ ਗਈ, ਜਿਸ ਨੇ ਸਖੀ ਵਨ ਸਟਾਪ ਸੈਂਟਰ ਦੀ ਐਡਮਿਨਸਟ੍ਰੇਟਰ ਅਨੀਤਾ ਕੁਮਾਰੀ ਨਾਲ ਸੰਪਰਕ ਕਰਦੇ ਹੋਏ ਮਦਦ ਮੰਗੀ। ਪੁਲਸ ਦੇ ਧਿਆਨ 'ਚ ਆਉਣ ਉਪਰੰਤ ਪੁਲਸ ਨੇ ਜਨਾਨੀ ਦੇ ਬਿਆਨਾਂ ਹੇਠ ਦੋਸ਼ੀ ਪਤੀ, ਭਰਜਾਈ ਅਤੇ ਨਨਾਣ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਪਹੁੰਚਿਆ ਵਰਦੀਧਾਰੀ ਫ਼ੌਜੀ, ਖੁਫ਼ੀਆ ਤੰਤਰ ਚੌਕਸ
ਇਸ ਦੌਰਾਨ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਣਯੋਗ ਅਦਾਲਤ 'ਚ ਪੇਸ਼ ਕਰ ਤਿੰਨ ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਪਤੀ ਪਾਸੋਂ ਉਸ ਦਾ ਮੋਬਾਇਲ ਬਰਾਮਦ ਕਰਦੇ ਹੋਏ ਇਹ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਉਸ ਨੇ ਕਿਹੜੇ ਵਿਅਕਤੀਆਂ ਨੂੰ ਆਪਣੀ ਪਤਨੀ ਦੀਆਂ ਅਸ਼ਲੀਲ ਫੋਟੋ ਭੇਜੀਆਂ ਹਨ। ਇਸ ਦੇ ਨਾਲ ਡੀ. ਐੱਸ. ਪੀ. ਨੇ ਦੱਸਿਆ ਕਿ ਮਹਿਲਾ ਪੁਲਸ ਅਧਿਕਾਰੀ ਵਲੋਂ ਪੀੜਤ ਜਨਾਨੀ ਦਾ ਸਿਵਲ ਹਸਪਤਾਲ ਤਰਨਤਾਰਨ ਤੋਂ ਮੈਡੀਕਲ ਕਰਵਾ ਲਿਆ ਗਿਆ ਹੈ, ਜਿਸ ਦੌਰਾਨ ਡਾਕਟਰਾਂ ਵਲੋਂ ਪੀੜਤ ਔਰਤ ਨੂੰ ਥਰਡ ਜੈਂਡਰ ਹੋਣ ਤੋਂ ਇਨਕਾਰ ਕਰਦੇ ਹੋਏ ਔਰਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਫਰਾਰ ਨਨਾਣ ਅਤੇ ਭਰਜਾਈ ਦੀ ਗ੍ਰਿਫਞਤਾਰੀ ਜਲਦ ਕਰ ਲਈ ਜਾਵੇਗੀ।
'ਡਰਾਈਵਿੰਗ ਲਾਈਸੈਂਸ' ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਜੀਟਲ ਅਪਡੇਟ ਦੀ ਅੱਜ ਆਖ਼ਰੀ ਤਾਰੀਖ਼
NEXT STORY