ਤਰਨਤਾਰਨ (ਮਿਲਾਪ) : ਤਰਨਤਾਰਨ ਅਨਾਜ ਮੰਡੀ 'ਚ ਐੱਸ. ਬੀ. ਆਈ. ਬੈਂਕ 'ਚ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ-ਸਰਕਟ ਕਾਰਨ ਲੱਗੀ ਹੈ, ਜਿਸ ਕਾਰਨ ਬੈਂਕ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਬੈਂਕ ਦੇ ਕੈਸ਼ੀਅਰ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਜਾਂਚ ਅਧਿਕਾਰੀ ਵਿਪਨ ਕੁਮਾਰ ਤੇ ਪੁਲਸ ਪਾਰਟੀ ਨੇ ਫਾਇਰ-ਬਿਗ੍ਰੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ।
ਕੈਪਟਨ ਦੀ ਗੈਂਗਸਟਰਾਂ ਨੂੰ ਚੇਤਾਵਨੀ, 'ਹਥਿਆਰ ਸੁੱਟ ਦੇਣ, ਨਹੀਂ ਤਾਂ ਸਿੱਧੇ ਕਰ ਦੇਵਾਂਗੇ'
NEXT STORY