ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਪਿੰਡ ਰਸੂਲਪੁਰ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਕੁਝ ਵਿਅਕਤੀ ਵਲੋਂ ਇਕ ਦਲਿਤ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਜਬਰਨ ਉਸ ਨੂੰ ਪਿਸ਼ਾਬ ਪਿਲਾਇਆ ਗਿਆ ਤੇ ਉਸ ਦੇ ਸਿਰ 'ਚ ਵੀ ਪਿਸ਼ਾਬ ਪਾਇਆ ਗਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਸ਼ਿਕਾਇਤ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਪੀੜਤ ਪੱਪੂ ਨੂੰ ਦੋਸ਼ੀਆਂ ਦੇ ਚੁੰਗਲ 'ਚੋਂ ਛੁਡਵਾ ਕੇ ਘਰ ਤਾਂ ਭੇਜ ਦਿੱਤਾ ਪਰ ਠੋਸ ਕਾਰਵਾਈ ਨਹੀਂ ਕੀਤੀ।
ਇਹ ਵੀ ਪੜ੍ਹੋਂ : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ
ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਪੱਪੂ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਖੇਤ 'ਚ ਬੈਠਾ ਹੋਇਆ ਸੀ। ਇਸ ਦੌਰਾਨ 5 ਵਿਅਕਤੀ ਨੇ ਉਸ ਦੀ ਕੁੱਟਮਰ ਕਰਨੀ ਸ਼ੁਰੂ ਕਰ ਦਿੱਤੀ ਤੇ ਅਗਵਾ ਕਰਕੇ ਲੈ ਗਏ, ਜਿਥੇ ਉਨ੍ਹਾਂ ਨੇ ਜ਼ਬਰਨ ਉਸ ਨੂੰ ਪਿਸ਼ਾਬ ਪਿਲਾਇਆ ਤੇ ਸਿਰ 'ਚ ਵੀ ਪਾਇਆ। ਉਸ ਨੇ ਦੱਸਿਆ ਕੁਝ ਸਮਾਂ ਬਾਅਦ ਹੀ ਪੁਲਸ ਪਹੁੰਚ ਗਈ ਤੇ ਉਥੋਂ ਉਸ ਨੂੰ ਗੱਡੀ 'ਚ ਬੈਠਾ ਕੇ ਲੈ ਆਈ। ਉਸ ਨੇ ਦੋਸ਼ ਲਗਾਇਆ ਕਿ ਇਸ ਸਭ ਦੇ ਬਾਵਜੂਦ ਪੁਲਸ ਨੇ ਦੋਸ਼ੀਆਂ ਖਿਲ਼ਾਫ਼ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਮੰਗ ਕੀਤੀ ਦੋਸ਼ੀਆਂ ਖਿਲ਼ਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਸੂਚਨਾ ਮਿਲਦਿਆਂ ਐੱਸ.ਸੀ. ਕਮਿਸ਼ਨਰ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਇਨਸਾਫ਼ ਦਿਵਾਇਆ ਜਾਵੇਗਾ। ਇਸ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਦੋਸ਼ 'ਚ ਥਾਣਾ ਸਦਰ ਦੇ ਐੱਚ. ਐੱਚ.ਓ. ਮੈਡਮ ਬਲਜੀਤ ਕੌਰ ਨੂੰ ਤਲਬ ਕੀਤਾ ਗਿਆ।
ਇਹ ਵੀ ਪੜ੍ਹੋਂ : ਵਾਂਟੇਡ ਬਾਂਦਰ: ਲੋਕਾਂ ਨੂੰ ਘਰਾਂ 'ਚੋਂ ਨਹੀਂ ਨਿਕਲਣ ਦੇ ਰਿਹਾ ਬਾਹਰ, ਕੁੱਤਿਆਂ ਨੂੰ ਵੀ ਮਾਰਦਾ ਹੈ ਪੱਥਰ
ਦੂਜੇ ਪਾਸੇ ਇਸ ਸਬੰਧੀ ਐੱਸ.ਐੱਚ.ਓ ਬਲਜੀਤ ਕੌਰ ਦਾ ਕਹਿਣਾ ਹੈ ਕਿ ਦੋ ਧਿਰਾਂ ਕੁਲਵਿੰਦਰ ਕੌਰ ਪਤਨੀ ਪੱਪੂ ਤੇ ਰਣਜੋਤ ਸਿੰਘ 'ਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸ ਨੂੰ ਲੈ ਕੇ ਦੋਹਾਂ ਧਿਰਾਂ 'ਚ ਬੀਤੇ ਦਿਨ ਮਾਮੂਲੀ ਤਕਰਾਰ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਕਿਸੇ ਨੂੰ ਬੰਧਕ ਨਹੀਂ ਬਣਾਇਆ ਗਿਆ ਸੀ ਤੇ ਨਾ ਹੀ ਪਿਸ਼ਾਬ ਪਿਲਾਉਣ ਦੀ ਕੋਈ ਗੱਲ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਸ਼ਾਤਿਰ ਠੱਗ ਨੇ ਲੱਭਿਆ ਠੱਗੀ ਨਵਾਂ ਤਰੀਕਾ, ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਮੋਹਾਲੀ 'ਚ ਫਿਰ 'ਕੋਰੋਨਾ' ਦਾ ਕੋਹਰਾਮ, 15 ਨਵੇਂ ਕੇਸ ਆਏ ਸਾਹਮਣੇ, ਇਕ ਦੀ ਮੌਤ
NEXT STORY