ਤਰਨਤਾਰਨ—ਨਸ਼ਾ ਵੇਚ ਕੇ ਕਰੋੜਾਂ ਦੇ ਕਮਾਈ ਕਰ ਚੁੱਕੇ ਨਸ਼ਾ ਤਸਕਰਾਂ ਦੇ ਖਿਲਾਫ ਜ਼ਿਲਾ ਪੁਲਸ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਸੰਪਤੀ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਹ ਉਹ ਨਸ਼ਾ ਤਸਕਰ ਹਨ ਜਿਨ੍ਹਾਂ ਦੇ ਖਿਲਾਫ ਇਕ-ਦੋ ਨਹੀਂ ਸਗੋਂ ਤਿੰਨ ਤੋਂ ਚਾਰ ਨਸ਼ਾ ਤਸਕਰੀ ਦੇ ਕੋਸ ਦਰਜ ਹਨ। ਪੁਲਸ ਦੀ ਪਰਿਭਾਸ਼ਾ 'ਚ ਇਨ੍ਹਾਂ ਨੂੰ ਹਾਰਡਕੋਰਡ ਤਸਕਰ ਕਿਹਾ ਜਾਂਦਾ ਹੈ। ਇਸ ਸਮੇਂ 'ਚ 39 ਤਸਕਰਾਂ ਦੀ ਸੂਚੀ ਜ਼ਿਲਾ ਪੁਲਸ ਨੇ ਤਿਆਰ ਕੀਤੀ ਹੈ। ਜਿਨ੍ਹਾਂ ਦੀ ਸੰਪਤੀ ਸੀਲ ਕਰਨ ਦੀ ਤਿਆਰੀ ਹੈ। ਹਾਲਾਂਕਿ ਇਸ 'ਚੋਂ 8 ਦੇ ਲਗਭਗ ਤਸਕਰਾਂ ਦੀ ਸੰਪਤੀ ਜ਼ਬਤ ਕਰਨ ਦੇ ਨਿਰਦੇਸ਼ ਦੇ ਬਾਅਦ ਜ਼ਿਲਾ ਪੁਲਸ ਨੇ ਉਨ੍ਹਾਂ ਦੀ ਸੰਪਤੀ ਦਾ ਬਿਓਰਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਦੇ ਮੁਤਾਬਕ ਸਰਹੱਦੀ ਜ਼ਿਲਾ ਹੋਣ ਦੇ ਕਾਰਨ ਤਰਨਤਾਰਨ 'ਚ ਤਸਕਰਾਂ ਦੀ ਧਰਪਕੜ ਜਾਰੀ ਹੈ ਅਤੇ ਪੁਰਾਣੇ ਤਸਕਰਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਸੰਪਤੀ ਦਾ ਬਿਓਰਾ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਵਿਭਾਗ ਤੋਂ ਸੰਪਤੀ ਸੀਲ ਕਰਨ ਸਬੰਧੀ ਇਜਾਜ਼ਤ ਮੰਗੀ ਗਈ ਹੈ।
ਮਹਿਲਾ ਤਸਕਰਾਂ ਦੀ ਵੀ ਬਣ ਰਹੀ ਹੈ ਸੂਚੀ
ਨਸ਼ਾ ਤਸਕਰਾਂ 'ਚ ਹੁਣ ਮਹਿਲਾਵਾਂ ਦਾ ਆਉਣਾ ਸ਼ਾਮਲ ਹੋ ਚੁੱਕਾ ਹੈ। ਇਸ ਲਈ ਹੁਣ ਪੁਲਸ ਨੇ ਮਹਿਲਾ ਤਸਕਰਾਂ ਦੀ ਲਿਸਟ ਤਿਆਰ ਕਰ ਰਹੀ ਹੈ। ਇਹ ਉਹ ਮਹਿਲਾ ਤਸਕਰ ਹੈ ਜੋ ਆਪਣੇ ਪਰਿਵਾਰ ਨਾਲ ਨਸ਼ਾ ਵੇਚਣ ਦੇ ਧੰਦੇ 'ਚ ਉਨ੍ਹਾਂ ਦੇ ਸਾਥ ਦਿੰਦੀਆਂ ਹਨ।
ਗ੍ਰਹਿ ਵਿਭਾਗ ਨੂੰ ਭੇਜੀ ਗਈ ਡਿਟੇਲ
ਨਸ਼ਾ ਤਸਕਰਾਂ ਦੀ ਸੂਚੀ ਗ੍ਰਹਿ ਵਿਭਾਗ ਨੂੰ ਭੇਜੀ ਗਈ ਹੈ। ਇਸ 'ਚ ਜ਼ਿਆਦਾਤਰ ਨਸ਼ਾ ਤਸਕਰ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਰਹਿਣ ਵਾਲੇ ਹਨ। ਸਰਹੱਦ ਪਾਰ ਤੋਂ ਆਉਣ ਵਾਲੇ ਹੈਰੋਇਨ ਦੀ ਸਪਲਾਈ ਦੇ ਨਾਲ-ਨਾਲ ਕਈ ਤਸਕਰ ਇਸ ਤਰ੍ਹਾਂ ਦੇ ਹਨ ਅਤੇ ਉਨ੍ਹਾਂ ਦੇ ਨਾਲ ਲੰਬੇ ਸਮੇਂ ਤੋਂ ਸੰਪਰਕ ਵੀ ਸਨ।
ਜ਼ਿਆਦਾਤਰ ਤਸਕਰ ਜੇਲ 'ਚ ਬੰਦ
ਸੂਚੀ 'ਚ ਸ਼ਾਮਲ ਜ਼ਿਆਦਾਤਰ ਤਸਕਰ ਜੇਲਾਂ 'ਚ ਬੰਦ ਹਨ, ਇਨ੍ਹਾਂ 'ਚ ਕਈ ਅੰਡਰ ਟਰਾਇਲ ਹਨ ਅਤੇ ਕਈ ਲੰਬੀ ਸਜ਼ਾ ਕੱਟ ਰਹੇ ਹਨ। ਜੇਲ 'ਚ ਬੰਦ ਤਸਕਰਾਂ 'ਤੇ ਵੀ ਜੇਲ ਵਿਭਾਗ ਅਤੇ ਖੁਫੀਆ ਵਿਭਾਗ ਦੀ ਮਦਦ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੰਭਾਲਿਆ ਅਹੁਦਾ
NEXT STORY