ਤਰਨਤਾਰਨ (ਵਿਜੇ ਕੁਮਾਰ) - ਤਰਨਤਾਰਨ ਦੇ ਪਿੰਡ ਲਾਖਣੇ ਦੇ ਰਹਿਣ ਵਾਲੇ ਕਿਸਾਨ ਗੁਰਸੇਵਕ ਸਿੰਘ ਨਾਲ ਕਰਜ਼ਾ ਮੁਆਫੀ ਦੇ ਨਾਂ 'ਤੇ ਕੌਝਾ ਮਜ਼ਾਕ ਹੋਣ ਜਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਢਾਈ ਕਿੱਲੇ ਜ਼ਮੀਨ ਦੇ ਮਾਲਕ ਕਿਸਾਨ ਗੁਰਸੇਵਕ ਸਿੰਘ ਨੇ ਡੇਢ ਲੱਖ ਰੁਪਏ ਦਾ ਕਰਜ਼ਾ ਮੁਆਫ ਕਰਵਾਉਣ ਲਈ ਫਾਰਮ ਭਰੇ ਸਨ, ਜਿਸ ਦੌਰਾਨ ਉਸ ਨੇ ਕਰੀਬ 5 ਮਹੀਨੇ ਵੱਖ-ਵੱਖ ਦਫਤਰਾਂ ਦਾ ਘੱਟਾ ਛਾਣਿਆ। 5 ਮਹੀਨੇ ਸਰਕਾਰੀ ਦਫਤਰਾਂ 'ਚ ਧੱਕੇ ਖਾਣ ਮਗਰੋਂ ਕਿਸਾਨ ਨੂੰ ਜਦੋਂ ਕਰਜ਼ਾ ਮੁਆਫੀ ਵਜੋਂ 1 ਰੁਪਏ ਦਾ ਚੈੱਕ ਆਇਆ ਤਾਂ ਉਸ ਦੇ ਹੋਸ਼ ਉਡ ਗਏ। ਇਸੇ ਕਾਰਨ ਹੁਣ ਕਿਸਾਨ ਡੀ. ਸੀ. ਨੂੰ ਮਿਲ ਕੇ ਕਰਜ਼ਾ ਮੁਆਫੀ ਦਾ ਲਾਭ ਲੈਣ ਲਈ ਗੁਹਾਰ ਲਗਾ ਰਿਹਾ ਹੈ।
ਦੂਜੇ ਪਾਸੇ ਏ. ਡੀ. ਸੀ. ਨੇ ਕਿਸਾਨ ਦੀ ਕਰਜ਼ਾ ਮੁਆਫੀ ਅਰਜ਼ੀ ਸਬੰਧਤ ਅਧਿਕਾਰੀਆਂ ਨੂੰ ਭੇਜ ਕੇ ਉਸਦਾ ਹੱਕ ਦਿਵਾਉਣ ਦੀ ਗੱਲ ਕਹੀ ਹੈ। ਕਿਸਾਨ ਨੂੰ ਕੈਪਟਨ ਦੀ ਕਰਜ਼ਾ ਮੁਆਫੀ ਦਾ ਲਾਭ ਮਿਲਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਰੁਪਏ ਦਾ ਚੈੱਕ ਆਉਣ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਜਦੋਂ ਮਜੀਠੀਆ ਨੂੰ ਸਾਈਕਲ ਚਲਾਉਂਦੇ ਯਾਦ ਆਇਆ ਬਚਪਨ... (ਵੀਡੀਓ)
NEXT STORY