ਤਰਨਤਾਰਨ (ਰਮਨ) : ਤਰਨਤਾਰਨ ਪੁਲਸ ਨੇ ਜੱਗੂ ਭਗਵਾਨਪੁਰੀਆਂ ਗਰੁੱਪ ਦੇ 6 ਬਦਮਾਸ਼ਾਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 5 ਪਿਸਟਲ 32 ਬੋਰ, ਇਕ ਰਿਵਾਲਵਰ ਸਮੇਤ 13 ਜ਼ਿੰਦਾ ਰੋਂਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਸੰਤੋਖ ਸਿੰਘ ਵਾਸੀ ਜੋਗਾ ਸਿੰਘ ਵਾਲਾ ਕੋਲੋਂ ਇਕ ਪਿਸਟਲ 32 ਬੋਰ ਸਪੈਸ਼ਲ ਸਮੇਤ ਦੋ ਮੈਗਜ਼ੀਨ ਤੇ ਤਿੰਨ ਜ਼ਿੰਦਾ ਰੋਂਦ 32 ਬੋਰ, ਮਨਮੀਤ ਸਿੰਘ ਉਰਫ ਬੁੱਟਰ ਵਾਸੀ ਖੇਮਕਰਨ ਕੋਲੋਂ ਇਕ ਪਿਸਟਲ 32 ਬੋਰ ਸਪੈਸ਼ਲ ਸਮੇਤ ਇਕ ਮੈਗਜ਼ੀਨ ਤੇ 2 ਜ਼ਿੰਦਾ ਰੋਂਦ, ਰਾਜਕਰਨ ਸਿੰਘ ਉਰਫ ਰਾਜਾ ਵਾਸੀ ਸ਼ਹਾਬਪੁਰ ਕੋਲੋਂ ਇਕ ਰਿਵਾਲਵਰ 32 ਬੋਰ ਸਮੇਤ 2 ਜ਼ਿੰਦਾ ਰੋਂਦ 32 ਬੋਰ, ਗੁਰਚੇਤ ਸਿੰਘ ਉਰਫ ਕਾਕਾ ਵਾਸੀ ਭੂਰੇ ਗਿੱਲ ਕੋਲੋ ਇਕ ਪਿਸਤੌਲ 32 ਬੋਰ ਸਮੇਤ ਇਕ ਮੈਗਜ਼ੀਨ ਤੇ 2 ਰੋਂਦ ਜ਼ਿੰਦਾ 32 ਬੋਰ , ਮਨਦੀਪ ਸਿੰਘ ਉਰਫ ਲਵ ਵਾਸੀ ਭੂਰੇ ਗਿੱਲ ਕੋਲੋਂ ਇਕ ਪਿਸਟਲ 32 ਬੋਰ ਸਪੈਸ਼ਲ ਸਮੇਤ ਇਕ ਮੈਗਜ਼ੀਨ ਤੇ 2 ਜ਼ਿੰਦਾ ਰੋਂਦ 32 ਬੋਰ, ਲਵਕਰਨ ਸਿੰਘ ਉਕਫ ਮੰਗਾ ਵਾਸੀ ਬਾਕੀਪੁਰ ਨੂੰ ਇਕ ਪਿਸਟਲ 32 ਬੋਰ ਸਮੇਤ 2 ਰੋਂਦ ਜ਼ਿੰਦਾ ਬਰਾਮਦ ਕੀਤੇ ਹਨ। ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਮਾਰਿਆ ਹੋਟਲ 'ਚ ਛਾਪਾ, 4 ਨੌਜਵਾਨ ਕੀਤੇ ਕਾਬੂ
NEXT STORY