ਭਿੱਖੀਵਿੰਡ(ਸੁਖਚੈਨ, ਅਮਨ) - ਐੱਸ. ਐੱਸ. ਪੀ. ਤਰਨਤਾਰਨ ਅਤੇ ਡੀ. ਐੱਸ. ਪੀ. ਸ. ਸਲੱਖਣ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਵੱਡੀ ਮੁਹਿਮ ਨੂੰ ਉਸ ਵੇਲੇ ਸਫਲਤਾ ਹਾਸਿਲ ਹੋਈ ਜਦੋਂ ਭਿੱਖੀਵਿੰਢ ਪੁਲਸ ਨੇ 2 ਵੱਖ-ਵੱਖ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਨਾਲ ਫੜਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਢ ਦੇ ਐੱਸ. ਐੱਚ. ਓ. ਸ.ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਪੱਟੀ ਰੋਡ 'ਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਹੋਈ ਸੀ ਤਾਂ ਇਕ ਵਿਅਕਤੀ ਜੋ ਪੈਦਲ ਆ ਰਿਹਾ ਸੀ ਜਿਸ ਦੇ ਕੋਲ ਇਕ ਤੋੜ ਸੀ, ਦੀ ਰੋਕ ਕੇ ਤਲਾਸ਼ੀ ਲਈ ਗਈ ਅਤੇ ਉਸ ਤੋਂ 30 ਕਿਲੋਂ 600 ਗ੍ਰਾਮ ਭੰਗ ਬਰਾਮਦ ਹੋਣ 'ਤੇ ਮੌਕੇ 'ਤੇ ਕਾਬੂ ਕਰ ਲਿਆ। ਉਕਤ ਵਿਅਕਤੀ ਦੀ ਪਛਾਣ ਕਾਰਜ ਸਿੰਘ ਵਾਸੀ ਪਹੂਲਾ ਦੇ ਨਾਮ ਤੋਂ ਹੋਈ ਹੈ, ਜਿਸ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਸੇ ਤਰ੍ਹਾਂ ਹੀ ਇਕ ਹੋਰ ਥਾਂ 'ਤੇ ਦੂਜੀ ਪੁਲਸ ਪਾਰਟੀ ਨੇ ਵੀ ਨਾਕੇਬੰਦੀ ਦੌਰਾਨ ਆਉਣ ਜਾਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਅਤੇ ਇਕ ਵਿਅਕਤੀ ਪੈਦਲ ਆ ਰਿਹਾ ਸੀ। ਉਸ ਨੇ ਪੁਲਸ ਨੂੰ ਦੇਖਦਿਆਂ ਸਾਰ ਆਪਣੀ ਜੇਬ 'ਚੋਂ ਇਕ ਮੋਮੀ ਲਿਫਾਫੇ ਨੂੰ ਸੜਕ ਦੇ ਇਕ ਪਾਸੇ ਸੁੱਟ ਦਿੱਤਾ। ਉਸ ਲਿਫਾਫੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਤਕਰੀਬਨ 200 ਨਸ਼ੀਲੀ ਗੋਲੀਆਂ ਬਰਾਮਦ ਹੋਣ 'ਤੇ ਵਿਅਕਤੀ ਨੂੰ ਪੁਲਸ ਨੇ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਉਕਤ ਦੋਸ਼ੀ ਦੀ ਪਛਾਣ ਪਰਵਿੰਦਰ ਸਿੰਘ ਦੇ ਨਾਮ ਤੋਂ ਹੋਈ ਹੈ, ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਤਲਵੰਡੀ ਸਾਬੋ 'ਚ ਦਰੱਖਤ ਨਾਲ ਲਟਕਦੀ ਮਿਲੀ ਮਜ਼ਦੂਰ ਦੀ ਲਾਸ਼, ਖੁਦਕੁਸ਼ੀ ਜਾਂ ਕਤਲ! (ਤਸਵੀਰਾਂ)
NEXT STORY