ਤਰਨਤਾਰਨ (ਆਹਲੂਵਾਲੀਆ, ਰਮਨ)-ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਕਿਸ਼ੋਰ ਸਿਹਤ ਸਿੱਖਿਆ ਪ੍ਰੋਗਰਾਮ ਅਤੇ ਅਨੀਮੀਆ ਮੁਕਤ ਭਾਰਤ ਵਿਸ਼ੇ ’ਤੇ ਜ਼ਿਲਾ ਪੱਧਰੀ ਵਰਕਸ਼ਾਪ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀ. ਸੈਕੰਡਰੀ ਸਕੂਲ (ਲਡ਼ਕੀਆਂ) ਤਰਨਤਾਰਨ ਵਿਖੇ ਲਾਈ ਗਈ। ਸਿਵਲ ਸਰਜਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸ਼ੋਰ ਅਵਸਥਾ ਵਿਚ ਆਉਣ ਵਾਲੇ ਮਾਨਸਿਕ ਬਦਲਾਅ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵਾਂ ਤਰ੍ਹਾਂ ਦੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਨਾਲ ਦੋਸਤਾਨਾ ਵਿਵਹਾਰ ਰੱਖਣ ਅਤੇ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ। ਇਸ ਮੌਕੇ ਬੱਚੀਆਂ ਨੂੰ ਸੈਨੇਟਰੀ ਪੈਡ ਵੀ ਵੰਡ ਗਏ। ਇਸ ਸਮੇਂ ਡਾ. ਸੁਮਨਜੀਤ ਕੌਰ ਮਨੋ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਇਸ ਉਮਰ ਵਿਚ ਕਿਸ਼ੋਰਾਂ ਵਿਚ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਬਦਲਾਅ ਆਉਣ ਕਰ ਕੇ ਉਹ ਖੁੱਲ੍ਹ ਕੇ ਗੱਲ ਕਰਨ ਤੋਂ ਝਿਜਕਦੇ ਹਨ, ਬੱਚਿਆਂ ਦਾ ਸਹੀ ਮਾਰਗ ਦਰਸ਼ਨ ਹੋਣਾ ਜ਼ਰੂਰੀ ਹੈ। 11 ਸਾਲ ਦੀ ਉਮਰ ਤੋਂ ਹਰ ਮਹੀਨੇ ਪੀਰੀਅਡਜ਼ ਹੋਣਾ ਕੁਦਰਤੀ ਹੈ ਅਤੇ ਇਸ ਦੌਰਾਨ ਬੱਚੀਆਂ ਨੂੰ ਆਪਣੀ ਪੂਰੀ ਤਰ੍ਹਾਂ ਸਾਫ-ਸਫਾਈ ਰੱਖਣੀ ਚਾਹੀਦੀ ਹੈ ਅਤੇ ਸੈਨੇਟਰੀ ਪੈਡ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਗੁਰਪ੍ਰੀਤ ਸਿੰਘ ਪਨੂੰ ਸਹਾਇਕ ਫੂਡ ਕਮਿਸ਼ਨਰ ਨੇ ਬੱਚਿਆਂ ਨੂੰ ਜੰਕ ਫੂਡ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ ਅਤੇ ਲੂਣ, ਖੰਡ, ਤੇਲ ਦੀ ਵਰਤੋਂ ਵੀ ਅੱਧੀ ਕਰਨ ਲਈ ਆਖਿਆ ਤਾਂ ਕਿ ਬੱਚਿਆਂ ਦੀ ਸਿਹਤ ਠੀਕ ਰਹੇ। ਇਸ ਸਮੇਂ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਪਨੂੰ, ਡਾ. ਰੋਹਿਤ ਮਹਿਤਾ ਐੱਸ. ਐੱਮ. ਓ., ਸੀ. ਡੀ. ਪੀ. ਓ. ਮੈਡਮ ਗੁਰਪ੍ਰੀਤ ਕੌਰ, ਮੈਨੇਜਰ ਰਾਜੀਵ ਕਪੂਰ, ਡਾ. ਪਰਵਿੰਦਰ ਸਿੰਘ, ਮੈਡਮ ਪੂਜਾ ਆਦਿ ਹਾਜ਼ਰ ਸਨ।
ਅਬਾਦੀ ਬਾਬਾ ਸੋਢੀਆਂ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ
NEXT STORY