ਜਲੰਧਰ (ਵੈੱਬ ਡੈਸਕ) : ਕਿਸਾਨੀ ਹੱਕਾਂ ਲਈ ਰਾਜਧਾਨੀ ਦਿੱਲੀ 'ਚ ਲੜੀ ਜਾ ਰਹੀ ਇਤਿਹਾਸਕ ਲੜਾਈ ਨੂੰ ਪੰਜਾਬ ਦੇ ਗਾਇਕਾਂ ਵੱਲੋਂ ਵੀ ਭਰਪੂਰ ਸਰਮਰਥਨ ਮਿਲ ਰਿਹਾ ਹੈ। ਜਿੱਥੇ ਬਹੁਤ ਸਾਰੇ ਗਾਇਕ ਸੋਸ਼ਲ ਮੀਡੀਆ ਰਾਹੀ ਆਪਣਾ ਯੋਗਦਾਨ ਪਾ ਰਹੇ ਉੱਥੇ ਕੰਵਰ ਗਰੇਵਾਲ, ਹਰਫ਼ ਚੀਮਾ, ਗਲਵ ਵੜੈਚ ਸਮੇਤ ਹੋਰ ਬਹੁਤ ਸਾਰੇ ਗਾਇਕ ਵੀ ਦਿੱਲੀ ਪੁੱਜੇ ਹੋਏ ਹਨ। ਇਨ੍ਹਾਂ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਵਲੋਂ ਵੀ ਕਿਸਾਨ ਧਰਨੇ 'ਚ ਹਾਜ਼ਰੀ ਲਵਾਈ ਗਈ ਸੀ ਅਤੇ ਲੰਬੇ ਸਮੇਂ ਤੋਂ ਕਿਸਾਨਾਂ ਨਾਲ ਦਿੱਲੀ ਨਾਂ ਪੁੱਜਣ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਕੀਤੇ ਜਾ ਰਹੇ ਗਾਇਕ ਸਿੱਧੂ ਮੂਸੇ ਵਾਲਾ ਨੇ ਵੀ ਟਿਕਰੀ ਬਾਰਡਰ 'ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ।
ਇਹ ਵੀ ਪੜ੍ਹੋ ਖ਼ਬਰ : ਕਿਸਾਨਾਂ ਦਾ ਸਮਰਥਨ ਨਾ ਕਰਨ ’ਤੇ ਲੋਕਾਂ ਦੇ ਨਿਸ਼ਾਨੇ ’ਤੇ ਸ਼ਹਿਨਾਜ਼ ਗਿੱਲ, ਇੰਝ ਕੱਢ ਰਹੇ ਨੇ ਭੜਾਸ
ਇਸ ਤੋਂ ਇਲਾਵਾ ਦਿੱਲੀ ਮਾਰਚ 'ਚ ਕਿਸਾਨਾਂ ਨੂੰ ਸਮਰਥਨ ਦੇਣ ਲਈ ਕਈ ਹੋਰ ਵੀ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਉਨ੍ਹਾਂ 'ਚੋਂ ਹੀ ਇਕ ਹੈ ਗਾਇਕ ਤਰਸੇਮ ਜੱਸੜ ਅਤੇ ਰਣਜੀਤ ਬਾਵਾ। ਜੋ ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਹਨ। ਉੱਥੇ ਹੀ ਦੋਹਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਇਹ ਦੋਵੇਂ ਗਾਇਕ ਕਿਸਾਨਾਂ ਦੀ ਸੇਵਾ 'ਚ ਜੁਟੇ ਹੋਏ ਨਜ਼ਰ ਆਏ ਹਨ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ ਖ਼ਬਰ : ਕਾਂਗਰਸ ਛੱਡ ਹੁਣ ਉਰਮਿਲਾ ਮਾਤੋਂਡਕਰ ਨੇ ਫੜਿਆ ਸ਼ਿਵਸੈਨਾ ਦਾ ਪੱਲਾ
ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ 'ਚ ਉਹ ਚਾਹ ਪਾਣੀ ਵਰਤਾਉਣ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਦਿੱਲੀ 'ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਮਨਵਾਉਣ 'ਤੇ ਅੜੇ ਹੋਏ ਹਨ। ਖ਼ਾਲਸਾ ਏਡ ਦੇ ਵਲੰਟੀਅਰਾਂ ਦੇ ਨਾਲ ਰਲ ਕੇ ਇਨ੍ਹਾਂ ਦੋਵਾਂ ਗਾਇਕਾਂ ਨੇ ਸੰਗਤ ਦੀ ਸੇਵਾ ਕੀਤੀ।
ਇਹ ਵੀ ਪੜ੍ਹੋ ਖ਼ਬਰ : ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਤੋਂ ਬਾਅਦ ਹੁਣ ਕਿਸਾਨਾਂ ਨਾਲ ਡਟੇ ਹਰਭਜਨ ਮਾਨ, ਦਿੱਲੀ ਜਾਣ ਦਾ ਕੀਤਾ ਐਲਾਨ
ਕਾਂਗਰਸ 'ਚ ਸ਼ਾਮਲ ਹੋਏ ਵਿਧਾਇਕ ਸੰਦੋਆ ਨੇ 'ਆਪ' 'ਚ ਵਾਪਸੀ ਦਾ ਕੀਤਾ ਐਲਾਨ
NEXT STORY