ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ. ਸੀ. ਈ. ਏ.) ਵੱਲੋਂ ਖਰੀਫ਼ ਮਾਰਕੀਟਿੰਗ ਸੀਜ਼ਨ 2026-27 ਲਈ 14 ਖਰੀਫ਼ ਫ਼ਸਲਾਂ ਦੇ ਐੱਮ. ਐੱਸ. ਪੀ. 'ਚ ਇਤਿਹਾਸਕ ਵਾਧੇ ਦੇ ਫ਼ੈਸਲੇ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 2.60 ਲੱਖ ਕਰੋੜ ਦੀ ਅਨੁਮਾਨਿਤ ਅਦਾਇਗੀ ਅਤੇ 824.41 ਲੱਖ ਮੀਟ੍ਰਿਕ ਟਨ ਖਰੀਦ ਦੀ ਗਾਰੰਟੀ ਦੇ ਨਾਲ ਇਹ ਫ਼ੈਸਲਾ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ, ਨਿਰਣਾਇਕ ਅਤੇ ਗਤੀਸ਼ੀਲ ਅਗਵਾਈ ਦਾ ਅਮਿੱਟ ਪ੍ਰਮਾਣ ਹੈ। ਉਨ੍ਹਾਂ ਨੇ ਦੱਸਿਆ ਕਿ ਸੋਧੇ ਹੋਏ ਐੱਮ. ਐੱਸ. ਪੀ. ਨੂੰ ਸਮੁੱਚੇ ਭਾਰਤ ਦੀ ਭਾਰਤੀ ਔਸਤ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ 'ਤੇ ਤੈਅ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ 'ਤੇ ਘੱਟੋ-ਘੱਟ 50 ਫ਼ੀਸਦੀ ਮੁਨਾਫ਼ਾ ਯਕੀਨੀ ਹੋਵੇਗਾ।
ਮੋਦੀ ਸਰਕਾਰ ਦੇ ਕਾਰਜਕਾਲ (2014-15 ਤੋਂ 2025-26) 'ਚ 14 ਖਰੀਫ਼ ਫ਼ਸਲਾਂ ਦੇ ਕਿਸਾਨਾਂ ਨੂੰ ਐੱਮ. ਐੱਸ. ਪੀ. ਵਜੋਂ 18.99 ਲੱਖ ਕਰੋੜ ਦੀ ਅਦਾਇਗੀ ਕੀਤੀ ਗਈ, ਜੋ ਯੂ. ਪੀ. ਏ. ਦੇ ਪੂਰੇ ਦਹਾਕੇ (2004-05 ਤੋਂ 2013-14) ਦੌਰਾਨ ਕੀਤੀ ਗਈ 4.75 ਲੱਖ ਕਰੋੜ ਦੀ ਅਦਾਇਗੀ ਨਾਲੋਂ ਕਰੀਬ ਚਾਰ ਗੁਣਾ ਵੱਧ ਹੈ। ਖਰੀਫ਼ ਫ਼ਸਲਾਂ ਦੀ ਖ਼ਰੀਦ ਯੂ. ਪੀ. ਏ. ਦੇ 4,679 ਲੱਖ ਮੀਟ੍ਰਿਕ ਟਨ ਤੋਂ ਵੱਧ ਕੇ ਮੋਦੀ ਸਰਕਾਰ 'ਚ 8,746 ਲੱਖ ਮੀਟ੍ਰਿਕ ਟਨ ਹੋ ਗਈ ਹੈ। ਇਹੀ ਫ਼ਰਕ ਹੈ ਵਾਅਦੇ ਅਤੇ ਕੰਮ 'ਚ। ਚੁੱਘ ਨੇ ਕਿਹਾ ਕਿ ਇਸ ਐੱਮ. ਐੱਸ. ਪੀ. ਵਾਧੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਕਿਉਂਕਿ ਸੂਬੇ ਦੀਆਂ ਮੁੱਖ ਫ਼ਸਲਾਂ ਝੋਨਾ ਅਤੇ ਕਪਾਹ ਦੋਹਾਂ 'ਤੇ ਚੋਖਾ ਵਾਧਾ ਕੀਤਾ ਗਿਆ ਹੈ।
ਚੁੱਘ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ। ਜਦੋਂ ਪੰਜਾਬ 'ਚ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ, ਨਿਰਣਾਇਕ ਅਤੇ ਗਤੀਸ਼ੀਲ ਅਗਵਾਈ ਦੀ ਲਹਿਰ 'ਤੇ ਸਵਾਰ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤਾਂ ਪੰਜਾਬ ਦੇ ਕਿਸਾਨ ਸਮਝਣਗੇ ਕਿ ਅਸਲ ਡਬਲ ਇੰਜਣ ਸਰਕਾਰ ਦਾ ਕੀ ਮਤਲਬ ਹੁੰਦਾ ਹੈ। ਹਰ ਪਿੰਡ ਤੱਕ ਐੱਮ. ਐੱਸ. ਪੀ. 'ਤੇ ਸਿੱਧੀ ਖ਼ਰੀਦ ਪਹੁੰਚੇਗੀ, ਖੇਤੀਬਾੜੀ ਬੁਨਿਆਦੀ ਢਾਂਚੇ 'ਚ ਨਿਵੇਸ਼ ਕਈ ਗੁਣਾ ਵਧੇਗਾ ਅਤੇ ਕਾਂਗਰਸ ਵੱਲੋਂ ਲੁੱਟੇ ਗਏ ਅਤੇ 'ਆਪ' ਵੱਲੋਂ ਠੱਗੇ ਗਏ ਪੰਜਾਬ ਦੇ ਕਿਸਾਨਾਂ ਨੂੰ ਉਹ ਸਨਮਾਨ ਅਤੇ ਖੁਸ਼ਹਾਲੀ ਮਿਲੇਗੀ, ਜਿਸ ਦੇ ਉਹ ਸੱਚਮੁੱਚ ਹੱਕਦਾਰ ਹਨ। ਚੁੱਘ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਧੋਖੇ ਦੀ ਸਿਆਸਤ ਨੂੰ ਰੱਦ ਕਰਨ ਅਤੇ ਭਾਜਪਾ ਨੂੰ ਅੰਨਦਾਤਾ ਸਮ੍ਰਿੱਧੀ ਦਾ ਨਵਾਂ ਸੁਨਹਿਰਾ ਅਧਿਆਏ ਲਿਖਣ ਦਾ ਮੌਕਾ ਦੇਣ।
ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੈਬ ਅਤੇ ਡਾਇਗਨੋਸਟਿਕ ਸੈਂਟਰ ਸਥਾਪਿਤ
NEXT STORY