ਨੈਸ਼ਨਲ ਡੈਸਕ- ਲੋਹੜੀ ਦਾ ਤਿਉਹਾਰੀ ਦੇਸ਼ ਭਰ 'ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਲੋਹੜੀ ਦੇ ਤਿਉਹਾਰ ਮੌਕੇ ਲੋਕ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਕਰੀਬੀਆਂ ਨੂੰ ਵਧਾਈਆਂ ਦਿੰਦੇ ਹਨ ਅਤੇ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ।

ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਦੋਸਤਾਂ ਨਾਲ ਲੋਹੜੀ ਮਨਾਈ।

ਲੋਹੜੀ ਮਨਾਉਂਦੇ ਹੋਏ ਤਰੁਣ ਚੁੱਗ ਨੇ ਦੇਸ਼ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਦੇਸ਼ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ 'ਹਿੰਦੁਸਤਾਨ ਦੀ ਰੰਗ-ਬਿਰੰਗੀ ਸੰਸਕ੍ਰਿਤੀ ਨੂੰ ਦਰਸਾਉਂਦਾ ਇਹ ਤਿਉਹਾਰ ਸਭ ਦੇ ਜੀਵਨ 'ਚ ਖੁਸ਼ੀਆਂ ਦੀ ਨਵੀਂ ਸੌਗਾਤ ਲੈ ਕੇ ਆਵੇ ਅਤੇ ਦੇਸ਼ ਦੇ ਚਾਰੇ ਪਾਸੇ ਸੁੱਖ-ਸਾਂਤੀ ਅਤੇ ਸਦਭਾਵਨਾ ਦੀ ਬਹਾਰ ਆਵੇ, ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਾਂ'।
ਮਾਤਮ 'ਚ ਬਦਲੀਆਂ ਖੁਸ਼ੀਆਂ, ਲੋਹੜੀ ਮਨਾ ਕੇ ਪਰਤ ਰਹੇ ਪਰਿਵਾਰ ਦੀ ਗੱਡੀ ਪਲਟੀ, 5 ਜੀਆਂ ਦੀ ਮੌਤ, 1 ਜ਼ਖ਼ਮੀ
NEXT STORY