ਨਵੀਂ ਦਿੱਲੀ, 4 ਜੂਨ (ਬਿਊਰੋ)- ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਪਾਰਟੀ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਘ ਨੂੰ ਭਾਰਤੀ ਜਨਤਾ ਪਾਰਟੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਵਿੱਚ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਹੋਣ ਵਾਲੀਆਂ ਰਾਜਸਭਾ ਦੀਆਂ ਚੋਣਾਂ ਅਤੇ ਓਡੀਸ਼ਾ ਦੀ ਉਪ-ਚੋਣ 2026 ਲਈ ਆਪਣੇ ਅਧਿਕਾਰਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਮੁਤਾਬਕ ਭਾਜਪਾ ਵਲੋਂ ਤਰੁਣ ਚੁਘ ਨੂੰ ਮੱਧ ਪ੍ਰਦੇਸ਼ ਤੋਂ ਉਮੀਦਵਾਰ ਐਲਾਨ ਕੀਤਾ ਹੈ।
ਭਾਜਪਾ ਦੇ ਰਾਸ਼ਟਰੀ ਮਹਾਸਕੱਤਰ ਅਤੇ ਮੁੱਖ ਦਫ਼ਤਰ ਪ੍ਰਭਾਰੀ (ਇੰਚਾਰਜ਼) ਅਰੁਣ ਸਿੰਘ ਵੱਲੋਂ ਅੱਜ ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਇਨ੍ਹਾਂ ਨਾਵਾਂ 'ਤੇ ਅੰਤਿਮ ਮੋਹਰ ਲਗਾਈ ਗਈ। ਇਸ ਸੂਚੀ ਵਿੱਚ ਪਾਰਟੀ ਦੇ ਰਾਸ਼ਟਰੀ ਮਹਾਸਕੱਤਰ ਤਰੁਣ ਚੁੱਘ ਸਣੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਅਗਰਵਾਲ, ਰਾਜਸਥਾਨ ਤੋਂ ਸ਼੍ਰੀਮਤੀ (ਡਾ.) ਅਲਕਾ ਗੁਰਜਰ ਤੇ ਡਾ. ਸਤੀਸ਼ ਪੂਨੀਆ, ਗੁਜਰਾਤ ਤੋਂ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨਸਿੰਘ ਪਰਮਾਰ ਅਤੇ ਜੀਤੇਂਦਰ ਮੇਘਜੀਭਾਈ ਕੰਜ਼ਾਰੀਆ, ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾ, ਮਣੀਪੁਰ ਏ. ਸ਼ਾਰਦਾ ਦੇਵੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਰੁਣ ਚੁੱਘ ਜੇਕਰ ਇਸ ਸੀਟ ਤੋਂ ਰਾਜ ਸਭਾ ਵਿੱਚ ਪਹੁੰਚਦੇ ਹਨ, ਤਾਂ ਉਨ੍ਹਾਂ ਦਾ ਮੋਦੀ ਕੈਬਨਿਟ ਵਿੱਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਅੱਜ ਇਸ ਦੇ ਨਾਲ ਹੀ ਪਾਰਟੀ ਵਲੋਂ ਓਡੀਸ਼ਾ ਸੂਬੇ ਵਿੱਚ ਹੋਣ ਵਾਲੀ ਰਾਜਸਭਾ ਦੀ ਉਪ-ਚੋਣ ਲਈ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ। ਉਡੀਸ਼ਾ ਵਿੱਚ ਭਾਜਪਾ ਨੇ ਦੇਬਾਸ਼ੀਸ਼ ਸਾਮੰਤਰਾਏ ਨੂੰ ਉਮੀਦਵਾਰ ਐਲਾਨਿਆ ਹੈ। ਰਾਜਨੀਤਿਕ ਮਾਹਰਾਂ ਮੁਤਾਬਕ, ਭਾਜਪਾ ਨੇ ਇਸ ਸੂਚੀ ਵਿੱਚ ਆਪਣੇ ਤਜ਼ਰਬੇਕਾਰ ਅਤੇ ਸੰਗਠਨ ਨਾਲ ਲੰਬੇ ਸਮੇਂ ਤੋਂ ਜੁੜੇ ਆਗੂਆਂ 'ਤੇ ਭਰੋਸਾ ਜਤਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਰਾਜਾਂ ਅੰਦਰ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ।
ਪਾਵਰਕਾਮ ਲਾਈਨਮੈਨ ਨੂੰ ਬੀਮਾਰ ਕੁੜੀ ਲਈ ਖੂਨ ਦੇਣ ਬਹਾਨੇ ਬੁਲਾਇਆ ਘਰ, ਫਿਰ ਔਰਤ ਨੇ ਵੀਡੀਓ...
NEXT STORY