ਖੰਨਾ (ਬਿਪਨ): ਪੰਜਾਬ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 14 ਦਸੰਬਰ ਨੂੰ ਹੋ ਰਹੀਆਂ ਹਨ। ਇਸ ਦੇ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ। ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਵਿਧਾਨ ਸਭਾ ਹਲਕਾ ਖੰਨਾ ਵਿਖੇ ਆਖਰੀ ਦਿਨ ਨਾਮਜ਼ਦਗੀਆਂ ਭਰਨ ਲਈ ਭੀੜ ਰਹੀ। ਖੰਨਾ ਦੇ 16 ਬਲਾਕ ਸੰਮਤੀ ਜੋਨਾਂ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ 16 ਉਮੀਦਵਾਰਾਂ ਨੂੰ ਨਾਲ ਲੈ ਕੇ ਮੰਤਰੀ ਸੌਂਦ ਨਗਰ ਕੌਂਸਲ ਦਫਤਰ ਵਿਖੇ ਨਾਮਜ਼ਦਗੀਆਂ ਭਰਨ ਪੁੱਜੇ।
ਇਸ ਮੌਕੇ ਗੱਲਬਾਤ ਕਰਦਿਆਂ ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਕਲੀਨ ਸਵੀਪ ਹੋਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ 'ਆਪ' ਸਰਕਾਰ ਨੇ ਕੰਮ ਕੀਤੇ ਹਨ ਅਤੇ ਲੋਕਾਂ ਨਾਲ ਕੀਤੇ, ਵਾਅਦੇ ਪੂਰੇ ਕੀਤੇ ਹਨ, ਉਸ ਨੂੰ ਦੇਖਦੇ ਹੋਏ ਲੋਕ ਵੋਟ ਦੇਣਗੇ ਅਤੇ ਖੰਨਾ 'ਚ ਵੀ ਸ਼ਾਨਦਾਰ ਜਿੱਤ ਹੋਵੇਗੀ। ਉਨ੍ਹਾਂ ਨੇ ਵਿਰੋਧੀਆਂ ਉੱਪਰ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਇਲਜ਼ਾਮ ਲਗਾਉਣ ਲੱਗ ਗਈਆਂ ਕਿ ਧੱਕਾ ਹੋ ਰਿਹਾ ਹੈ। ਇਹ ਅਕਾਲੀਆਂ ਕਾਂਗਰਸੀਆਂ ਦਾ ਪੱਕਾ ਡਰਾਮਾ ਹੈ ਅਤੇ ਆਪਣੀ ਹਾਰ ਨੂੰ ਦੇਖਦੇ ਹੋਏ ਇਸ ਤਰ੍ਹਾਂ ਕਰ ਰਹੇ ਹਨ। ਜਦਕਿ ਕਿਸੇ ਦੇ ਕਾਗਜ਼ ਜਾਣਬੁੱਝ ਕੇ ਰੱਦ ਨਹੀਂ ਹੋ ਰਹੇ ਅਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਰਿਹਾ।
10ਵੀਂ ਤੇ 12ਵੀਂ ਦੀਆਂ ਪ੍ਰੀਖਿਆ ਦੇ ਸ਼ਡਿਊਲ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਫ਼ੈਸਲਾ
NEXT STORY