ਮੋਹਾਲੀ (ਪਰਦੀਪ) : ਬੀਤੇ ਦਿਨੀਂ ਪਿੰਡ ਕੰਡਾਲਾ ਤੋਂ ਲਾਪਤਾ ਹੋਏ ਨੌਜਵਾਨ ਸਤਵੀਰ ਸਿੰਘ ਦਾ ਕਤਲ ਨਾਜਾਇਜ਼ ਸਬੰਧਾਂ ਕਾਰਨ ਹੋਇਆ ਸੀ ਅਤੇ ਮੋਹਾਲੀ ਪੁਲਸ ਨੇ ਉਸ ਦੇ ਕਤਲ ਦੇ ਮਾਮਲੇ ਨੂੰ ਹੱਲ ਕਰਦਿਆਂ ਇਸ ਮਾਮਲੇ 'ਚ ਦੋ ਵਿਅਕਤੀਆਂ ਅਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲਸ ਵਲੋਂ ਇਸ ਕਤਲ ਦੇ ਮਾਮਲੇ ਨੂੰ ਟਰੇਸ ਕਰਦਿਆਂ 24 ਘੰਟਿਆਂ 'ਚ ਹੱਲ ਕਰ ਕੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕੰਡਾਲਾ ਦਾ ਨੌਜਵਾਨ ਸਤਵੀਰ ਸਿੰਘ ਬੀਤੀ 13 ਸਤੰਬਰ ਨੂੰ ਆਪਣੀ ਕਾਰ 'ਤੇ ਗਿਆ ਸੀ ਅਤੇ ਫਿਰ ਲਾਪਤਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸ ਦੇ ਭਰਾ ਮਨਦੀਪ ਸਿੰਘ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਤੀ 13 ਸਤੰਬਰ ਤੋਂ ਲਾਪਤਾ ਉਸ ਦੇ ਭਰਾ ਦੀ ਕਾਰ ਰਾਜਪੁਰਾ ਨੇੜੇ ਗੰਡਿਆ ਖੇੜੀ ਪਿੰਡ ਖਾਨਪੁਰ ਕੋਲ ਨਹਿਰ ਵਿਚੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਜਿੰਮ 'ਚ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਉਨ੍ਹਾਂ ਦੱਸਿਆ ਕਿ ਇਤਲਾਹ ਮਿਲਣ ’ਤੇ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਪੁਲਸ ਪਾਰਟੀ ਅਤੇ ਸਤਵੀਰ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਭਰਾ ਮਨਦੀਪ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨਾਲ ਗੰਡਿਆ ਖੇੜੀ ਪਹੁੰਚੇ। ਜਿੱਥੇ ਕਾਰ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤਾਂ ਕਾਰ ਦੇ ਅੰਦਰ ਸਤਵੀਰ ਸਿੰਘ ਦੀ ਲਾਸ਼ ਪਈ ਸੀ। ਉਸ ਦੇ ਦੋਵਾਂ ਪੈਰਾਂ ਨੂੰ ਪਿਛਲੀ ਟਾਕੀ ਅਤੇ ਸਰੀਰ ਨੂੰ ਪਿਛਲੀ ਸੀਟ ਨਾਲ ਬੰਨ੍ਹਿਆ ਹੋਇਆ ਸੀ ਅਤੇ ਸਰੀਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਸਤਵੀਰ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਦੇ ਬਿਆਨ ’ਤੇ ਮੁਕੱਦਮਾ ਦਰਜ ਕਰ ਕੇ ਜਾਂਚ ਆਰੰਭੀ ਗਈ। ਇਸ ਦੌਰਾਨ ਤਕਨੀਕੀ ਜਾਣਕਾਰੀ ਅਤੇ ਮਨੁੱਖੀ ਸਰੋਤਾਂ ਤੋਂ ਪਤਾ ਲੱਗਾ ਕਿ ਮ੍ਰਿਤਕ ਸਤਵੀਰ ਸਿੰਘ ਦੇ ਮੇਜਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਸਤਵੀਰ ਸਿੰਘ ਵਲੋਂ ਮੇਜਰ ਸਿੰਘ ਦੇ ਮੋਬਾਇਲ ’ਤੇ ਉਸ ਦੀ ਪਤਨੀ ਕੁਲਵਿੰਦਰ ਦੀ ਅਸ਼ਲੀਲ ਫੋਟੋ ਭੇਜੀ ਗਈ ਸੀ। ਇਸ ਕਾਰਨ ਮੇਜਰ ਸਿੰਘ, ਕਰਨਵੀਰ ਸਿੰਘ ਉਰਫ਼ ਕੋਮਲ ਅਤੇ ਕਰਨ ਸਿੰਘ ਵਲੋਂ ਸਤਵੀਰ ਸਿੰਘ ਨੂੰ ਮਾਰਨ ਦੀ ਯੋਜਨਾ ਬਣਾ ਕੇ ਸਤਵੀਰ ਸਿੰਘ ਨੂੰ ਸ਼ਰਾਬ ਪਿਆਉਣ ਉਪਰੰਤ ਉਸ ਨੂੰ ਹਥਿਆਰਾਂ ਨਾਲ ਸੱਟਾਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ।
ਇਹ ਵੀ ਪੜ੍ਹੋ : ਮੰਗੇਤਰ ਦੀ Video ਦਿਖਾਉਣ ਬਹਾਨੇ ਮੁੰਡੇ ਨੂੰ ਬੁਲਾ ਕਰ ਦਿੱਤਾ ਵੱਡਾ ਕਾਂਡ, ਇੰਝ ਸਾਰੀ ਸੱਚਾਈ ਆਈ ਸਾਹਮਣੇ
ਇਸ ਮਗਰੋਂ ਕਾਰ ਸਮੇਤ ਉਸ ਦੀ ਲਾਸ਼ ਨੂੰ ਗੰਡਿਆ ਖੇੜੀ ਨਹਿਰ ਵਿਚ ਸੁੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮੇਜਰ ਸਿੰਘ, ਉਸ ਦੇ ਪੁੱਤਰ ਕਰਨਵੀਰ ਸਿੰਘ ਅਤੇ ਪਤਨੀ ਕੁਲਵਿੰਦਰ ਕੌਰ ਵਾਸੀ ਪਿੰਡ ਕੰਡਾਲਾ ਨੂੰ ਸਿਰਫ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਇਕ ਕਿਰਪਾਨ, ਇਕ ਲੋਹਾ ਰਾਡਸ ਜਿਸ ’ਤੇ ਸਾਈਕਲ ਦੀ ਚੇਨ ਵਾਲੀ ਗਰਾਰੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਵਾਰਦਾਤ ਵਿਚ ਵਰਤੀ ਕਾਰ ਵੀ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਵੀਰ ਸਿੰਘ ਮੇਜਰ ਸਿਘ ਨੂੰ ਬਲੈਕਮੇਲ ਕਰ ਰਿਹਾ ਸੀ ਕਿ ਜੇਕਰ ਉਸ ਨੂੰ 10 ਲੱਖ ਰੁਪਏ ਨਾ ਦਿੱਤੇ ਗਏ ਤਾਂ ਉਹ ਕੁਲਵਿੰਦਰ ਕੌਰ ਦੀ ਅਸ਼ਲੀਲ ਫੋਟੋ ਅਤੇ ਵੀਡੀਓ ਜਨਤਕ ਕਰ ਦੇਵੇਗਾ। ਇਸ ਤੋਂ ਬਾਅਦ ਇਨ੍ਹਾਂ ਵਲੋਂ ਸਤਵੀਰ ਸਿੰਘ ਨੂੰ ਕਤਲ ਕਰਨਾ ਦਾ ਫ਼ੈਸਲਾ ਕੀਤਾ ਗਿਆ ਅਤੇ ਯੋਜਨਾ ਬਣਾ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਗੇਤਰ ਦੀ Video ਦਿਖਾਉਣ ਬਹਾਨੇ ਮੁੰਡੇ ਨੂੰ ਬੁਲਾ ਕਰ ਦਿੱਤਾ ਵੱਡਾ ਕਾਂਡ, ਇੰਝ ਸਾਰੀ ਸੱਚਾਈ ਆਈ ਸਾਹਮਣੇ
NEXT STORY