ਪੱਟੀ (ਪਾਠਕ,ਸੌਰਭ) : ਪੱਟੀ ਸ਼ਹਿਰ ਦੀ ਵਾਰਡ ਨੰ.10 ਮੁਹੱਲਾ ਭੱਲਿਆਂ ਵਿਚ ਬੀਤੀ 5 ਅਕਤੂਬਰ ਦੀ ਰਾਤ ਨੂੰ ਅਣਪਛਾਤੀਆਂ ਵਲੋਂ ਸਾਬਕਾ ਅਧਿਆਪਕ ਸਤੀਸ਼ ਕੁਮਾਰ ਪੁੱਤਰ ਸਤਦੇਵ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਹੱਲ ਕਰਕੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਸਲ ਬੀਤੇ ਦਿਨੀਂ ਸਤੀਸ਼ ਕੁਮਾਰ ਦਾ ਕਤਰ ਕਰ ਦਿੱਤਾ ਸੀ ਅਤੇ ਕਾਤਲ ਉਸਦੇ ਘਰ ਦੇ ਬਾਹਰ ਤਾਲਾ ਲਗਾ ਕੇ ਚੱਲੇ ਗਿਆ ਸੀ, ਜਿਸਦੇ ਕਤਲ ਦਾ ਪਤਾ 8 ਅਕਤੂਬਰ ਨੂੰ ਸਵੇਰੇ ਉਦੋਂ ਲੱਗਾ ਜਦੋਂ ਉਸਦਾ ਜਵਾਈ ਪ੍ਰਮੋਦ ਕੁਮਾਰ ਵਾਸੀ ਪੱਟੀ ਨੂੰ ਮਿਲਣ ਉਸਦੇ ਘਰ ਆਇਆ ਸੀ। ਇਸ ਸਬੰਧ ਵਿਚ ਕੁਲਵਿੰਦਰ ਪਾਲ ਸਿੰਘ ਡੀ.ਐੱਸ.ਪੀ ਪੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਵਲੋਂ ਸ਼ੱਕ ਦੇ ਆਧਾਰ 'ਤੇ ਕਈ ਲੋਕਾਂ ਕੋਲੋਂ ਪੁਛਗਿੱਛ ਕੀਤੀ ਗਈ। ਇਸ ਮਾਮਲੇ ਦੀ ਜਾਂਚ ਲਈ ਮੇਰੀ ਅਗਵਾਈ ਵਿਚ ਅਜੈ ਕੁਮਾਰ ਖੁੱਲਰ ਥਾਣਾ ਮੁਖੀ ਪੱਟੀ, ਸੁਖਰਾਜ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਬਣਾਈ ਗਈ।
ਇਹ ਵੀ ਪੜ੍ਹੋ : ਸ਼ਮਸ਼ਾਨਘਾਟ ਪਹੁੰਚ ਕੇ ਪੁਲਸ ਨੇ ਰੁਕਵਾਇਆ ਸਸਕਾਰ, ਚਿਤਾ ਤੋਂ ਚੁੱਕੀ ਅੱਧ ਸੜੀ ਲਾਸ਼
ਪੁਲਸ ਦੀ ਟੀਮ ਵਲੋਂ ਸ਼ੱਕ ਦੇ ਆਧਾਰ 'ਤੇ ਰਮਨ ਕੁਮਾਰ ਪੁੱਤਰ ਰਾਕੇਸ਼ ਭੱਲਾ ਵਾਸੀ ਵਾਰਡ ਨੰ.10 ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਬੂਲ ਕੀਤਾ ਕਿ ਉਸਨੇ ਅਧਿਆਪਕ ਦਾ ਕਤਲ ਕੀਤਾ ਹੈ। ਉਹ ਪੰਜ ਅਕਤੂਬਰ ਨੂੰ ਰਾਤ ਨੂੰ ਕਰੀਬ 11 ਵਜੇ ਗਲੀ ਵਿਚ ਮੇਜ਼ ਲਗਾਕੇ ਚੋਰੀ ਕਰਨ ਦੀ ਇਰਾਦੇ ਨਾਲ ਘਰ ਵਿਚ ਦਾਖਲ ਹੋਇਆ ਪਰ ਉਸ ਵੇਲੇ ਸ਼ਤੀਸ਼ ਕੁਮਾਰ ਜੋ ਕਿ ਘਰ ਵਿਚ ਇਕੱਲਾ ਸੀ, ਉਹ ਜਾਗ ਰਿਹਾ ਸੀ। ਉਸ ਨੇ ਮੇਰੇ ਨਾਲ ਮੁਕਾਬਲਾ ਕੀਤਾ। ਮੇਰੇ ਕੋਲ ਹੱਥ ਵਿਚ ਪੇਚਕਸ ਸੀ। ਜਿਸਦੇ ਵਾਰ ਕਰਕੇ ਮੈਂ ਉਸਦਾ ਕਤਲ ਕਰ ਦਿੱਤਾ। ਜਾਂਦੇ ਹੋਏ ਮੈਂ ਘਰ ਦਾ ਜਿੰਦਰਾ ਬਾਹਰੋਂ ਲਗਾ ਕੇ ਉਸ ਦੀਆਂ ਚਾਬੀਆਂ ਘਰ ਦੇ ਅੰਦਰ ਸੁੱਟ ਦਿੱਤੀਆਂ। ਕੁਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਕੱਲ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਸ ਰਿਮਾਂਡ ਲਿਆ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਸ਼ਮਸ਼ਾਨਘਾਟ ਪਹੁੰਚ ਕੇ ਪੁਲਸ ਨੇ ਰੁਕਵਾਇਆ ਸਸਕਾਰ, ਚਿਤਾ ਤੋਂ ਚੁੱਕੀ ਅੱਧ ਸੜੀ ਲਾਸ਼
NEXT STORY