ਬਠਿੰਡਾ (ਵਿਜੇ ਵਰਮਾ)– ਸ਼ਹਿਰ ਦੇ ਗੁਰੂ ਨਾਨਕ ਪੂਰਾ ਮੁਹੱਲੇ ਵਿੱਚ ਸਥਿਤ ਸ਼ਹੀਦ ਜਰਨੈਲ ਸਿੰਘ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਦਸਵੀਂ ਜਮਾਤ ਦੇ ਦੋ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਐੱਸ.ਐੱਸ. ਮਾਸਟਰ ਬਲਵਿੰਦਰ ਸਿੰਘ ਅਤੇ ਸਾਇੰਸ ਟੀਚਰ ਮੈਡਮ ਜਸਮੀਤ ਕੌਰ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੇਰਹਮੀ ਨਾਲ ਮਾਰਿਆ ਗਿਆ। ਇੱਕ ਵਿਦਿਆਰਥਣ ਦੇ ਹੱਥ ‘ਤੇ ਡੰਡਿਆਂ ਨਾਲ ਗੰਭੀਰ ਸੱਟਾਂ ਆਈਆਂ, ਜਿਸ ਕਰ ਕੇ ਉਸ ਨੂੰ ਪੱਟੀਆਂ ਕਰਾਉਣੀਆਂ ਪਈਆਂ। ਦੂਜੀ ਵਿਦਿਆਰਥਣ ਜਿਸ ਨੂੰ ਥੱਪੜ ਮਾਰੇ ਗਏ, ਉਹ ਕੰਨ ਵਿੱਚ ਦਰਦ ਕਾਰਨ ਹਸਪਤਾਲ ਦਾਖਲ ਹੋਣ ‘ਤੇ ਮਜਬੂਰ ਹੋ ਗਈ।
ਇਹ ਵੀ ਪੜ੍ਹੋ- 5 ਸਾਲਾਂ ਤੋਂ ਵਿਦੇਸ਼ ਰਹਿ ਰਹੀ ਔਰਤ ਦੀ ਕੋਠੀ 'ਤੇ ਹੋ ਗਿਆ ਕਬਜ਼ਾ, ਮੰਤਰੀ ਭੁੱਲਰ ਨੇ ਇੰਝ ਦਿਵਾਈਆਂ 'ਚਾਬੀਆਂ'
ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਕੂਲ ਪ੍ਰਬੰਧਨ ਵਿਰੁੱਧ ਰੋਸ ਪ੍ਰਗਟਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਕੂਲ ਪ੍ਰਬੰਧਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਅਧਿਕਾਰਤ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵਿਦੇਸ਼ ਦੇ ਮੋਹ ਨੇ ਕੰਗਾਲ ਕਰ'ਤਾ ਇਕ ਹੋਰ ਪਰਿਵਾਰ, ਹੋ ਗਈ 35 ਲੱਖ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਤਰੀ ਹਰਜੋਤ ਬੈਂਸ ਦਾ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਜੰਗ ਦਾ ਐਲਾਨ ; ਕੀਤੀ ਸਖ਼ਤ ਕਾਰਵਾਈ
NEXT STORY