ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ’ਚ ਬੀਤੇ ਦਿਨ ਗਰਮੀ ਦਾ ਅਹਿਸਾਸ ਇਸ ਤਰ੍ਹਾਂ ਹੋ ਰਿਹਾ ਸੀ, ਜਿਸ ਤਰ੍ਹਾਂ ਮਈ-ਜੂਨ ਮਹੀਨੇ ਦੌਰਾਨ ਗਰਮੀ ਪੈ ਰਹੀ ਹੋਵੇ। ਗਰਮੀ ਦਾ ਕਹਿਰ ਇੰਨਾ ਸੀ ਕਿ ਕੁੱਝ ਸੈਕਿੰਡ ਲਈ ਵੀ ਧੁੱਪ ’ਚ ਖੜ੍ਹਿਆ ਨਹੀਂ ਜਾ ਰਿਹਾ ਸੀ। ਗਰਮੀ ਨਾਲ ਹਰ ਕਿਸੇ ਦੇ ਪਸੀਨੇ ਛੁੱਟ ਰਹੇ ਸਨ। ਲੁਧਿਆਣਾ ’ਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 32 ਡਿਗਰੀ ਸੈਲਸੀਅਸ ਰਿਹਾ ਪਰ ਤਾਪਮਾਨ ਦੀ ਫੀਲਿੰਗ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਦੀ ਮਹਿਸੂਸ ਹੋ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ
ਘੱਟੋ-ਘੱਟ ਪਾਰਾ 19 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਸਵੇਰ ਦੇ ਸਵੇਂ ਹਵਾ ’ਚ ਨਮੀ ਦੀ ਮਾਤਰਾ 94 ਫ਼ੀਸਦੀ ਅਤੇ ਸ਼ਾਮ ਨੂੰ 44 ਫ਼ੀਸਦੀ ਰਹੀ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਲੁਧਿਆਣਾ ’ਚ ਗਰਮ ਅਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪਾਵਰਕਾਮ ਲੁਧਿਆਣਾ ਦੀ ਗੱਲ ਕਰੀਏ ਤਾਂ ਗਰਮੀ ਦੇ ਵੱਧਦੇ ਹੀ ਪਾਵਰਕਾਮ ਦੇ ਗਰਿੱਡਾਂ ਅਤੇ ਟ੍ਰਾਂਸਫਾਰਮਰਾਂ ਦਾ ਤਾਪਮਾਨ ਵੀ ਵੱਧਣ ਲੱਗਾ ਹੈ।
ਇਹ ਵੀ ਪੜ੍ਹੋ : 'ਮਿਸ ਪੰਜਾਬਣ' ਮੁਕਾਬਲੇ ਦੇ ਨਾਂ 'ਤੇ ਅੱਤਿਆਚਾਰ! ਕੋਰਟ ਦੇ ਦਖ਼ਲ ਮਗਰੋਂ ਰਿਹਾਅ ਹੋਈ ਕੁੜੀ ਨੇ ਕੀਤੇ ਖ਼ੁਲਾਸੇ
ਇਸ ਕਾਰਨ ਪੱਖੇ ਅਤੇ ਏ. ਸੀ. ਦਾ ਲੋਡ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਸਥਾਨਕ ਨਗਰ ਦੇ ਬਹੁਤੇ ਇਲਾਕਿਆਂ ’ਚ ਅਣਐਲਾਨੇ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਨਾਲ ਸਬੰਧਿਤ ਇਲਾਕਾ ਵਾਸੀਆਂ ਨੂੰ ਪਾਵਰ ਅਤੇ ਪਾਣੀ ਦੀ ਸਪਲਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਪਾਵਰਕਾਮ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਗਰਮੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਇਲਾਕਿਆਂ ’ਚ ਵਿਭਾਗੀ ਤੌਰ ’ਤੇ ਸ਼ੱਟ ਡਾਊਨ ਲੈ ਕੇ ਗਰਿੱਡਾਂ, ਟ੍ਰਾਂਸਫਾਰਮਰਾਂ ਅਤੇ ਬਿਜਲੀ ਲਾਈਨਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਆਰੰਭ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ
NEXT STORY