ਪਠਾਨਕੋਟ (ਸ਼ਾਰਦਾ) - ਨਗਰ ਦੇ ਪ੍ਰਸਿੱਧ ਤੇ ਪੁਰਾਣੀ ਸ਼ਾਹਪੁਰ ਰੋਡ 'ਤੇ ਬਾਉਲੀਆਂ ਵਾਲੇ ਮੰਦਿਰ ਠਾਕੁਰਦਾਰਾ ਨੂੰ ਦਾਨ ਕੀਤੀ ਗਈ ਕੀਮਤੀ ਜ਼ਮੀਨ ਸੰਬੰਧੀ ਵਿਵਾਦ ਭਖ ਗਿਆ ਹੈ। ਵਿਵਾਦ ਦਾ ਕਾਰਨ ਮੰਦਿਰ ਨੂੰ ਦਾਨ ਕੀਤੀ ਗਈ 34 ਮਰਲੇ ਜਗ੍ਹਾ ਦੀ ਰਜਿਸਟਰੀ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਕਰਵਾਉਣਾ ਹੈ।
ਅੱਜ ਮੰਦਰ ਦੇ ਟਰੱਸਟ ਦੀ ਪ੍ਰਧਾਨ ਰਮਾ ਸ਼ਰਮਾ ਪਤਨੀ ਸਵ. ਕ੍ਰਿਸ਼ਨ ਲਾਲ ਵਾਸੀ ਮੁਹੱਲਾ ਕਾਜ਼ੀਪੁਰਾ ਦੇ ਪੱਖ 'ਚ ਰਾਮ ਲੀਲਾ ਕਲੱਬ ਉਮੇਸ਼ਵਰ ਕਲਾ ਮੰਦਿਰ ਦੇ ਮੈਂਬਰ ਵੀ ਉੱਤਰ ਆਏ ਤੇ ਮੰਦਿਰ ਦੀ ਜ਼ਮੀਨ ਦੀ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਹੋਈ ਰਜਿਸਟਰੀ ਦਾ ਵਿਰੋਧ ਕੀਤਾ।ਪ੍ਰਧਾਨ ਰਮਾ ਸ਼ਰਮਾ ਨੇ ਦੱਸਿਆ ਕਿ ਸੰਨ 1911 'ਚ ਮਹਿੰਦਰ ਸਿੰਘ ਪੁੱਤਰ ਕਾਹਨ ਸਿੰਘ, ਗੁਰਮੁੱਖ ਸਿੰਘ ਪੁੱਤਰ ਜੈਮਲ ਸਿੰਘ ਨੇ ਮੰਦਿਰ ਨੂੰ 3 ਕਨਾਲ 8 ਮਰਲੇ ਜ਼ਮੀਨ ਦਾਨ ਕੀਤੀ ਸੀ। ਇਸ ਤੋਂ ਬਾਅਦ 2011 'ਚ ਮੰਦਿਰ ਦੀਆਂ ਧਾਰਮਿਕ ਸਰਗਰਮੀਆਂ ਚਲਾਉਣ ਲਈ ਟਰੱਸਟ ਬਣਾਇਆ ਗਿਆ ਸੀ, ਜਿਸ ਦਾ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਗਿਆ। ਇਸ ਸੰਬੰਧੀ ਉਨ੍ਹਾਂ ਜ਼ਿਲਾ ਕਾਂਗਰਸ ਦੇ ਪ੍ਰਧਾਨ ਸਾਹਮਣੇ ਮਸਲਾ ਰੱਖਿਆ ਤੇ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ।
ਕੀ ਕਹਿਣੈ ਜ਼ਿਲਾ ਕਾਂਗਰਸ ਦੇ ਪ੍ਰਧਾਨ ਦਾ
ਇਸ ਸੰਬੰਧੀ ਜ਼ਿਲਾ ਕਾਂਗਰਸ ਦੇ ਪ੍ਰਧਾਨ ਅਨਿਲ ਵਿਜ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।
ਮੰਦਿਰ ਦੇ ਅਸਲ ਟਰੱਸਟੀ ਨਾਲ ਨਹੀਂ ਹੋਣ ਦੇਵਾਂਗੇ ਧੱਕਾ : ਉਮੇਸ਼ਵਰ ਕਲਾ ਮੰਦਿਰ
ਪੀੜਤਾ ਦੇ ਪੱਖ ਵਿਚ ਉੱਤਰੀ ਉਮੇਸ਼ਵਰ ਕਲਾ ਮੰਦਿਰ ਰਾਮ ਲੀਲਾ ਕਲੱਬ ਦੇ ਪ੍ਰਧਾਨ ਬੋਧਰਾਜ, ਡਾਇਰੈਕਟਰ ਮੰਗਲ ਸਿੰਘ, ਸਰਪ੍ਰਸਤ ਹੰਸ ਰਾਜ, ਕਿਸ਼ਨ ਚੰਦ, ਦੀਪੂ ਨੇ ਮੰਦਿਰ ਨੂੰ ਦਾਨ ਕੀਤੀ ਗਈ ਜ਼ਮੀਨ ਦੀ ਧੋਖੇ ਨਾਲ ਹੀ ਰਜਿਸਟਰੀ ਕਰਵਾਉਣ ਦਾ ਵਿਰੋਧ ਕੀਤਾ ਤੇ ਚਿਤਾਵਨੀ ਦਿੱਤੀ ਕਿ ਜੇਕਰ ਪੀੜਤਾ ਨੂੰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਦੀ ਕਲੱਬ ਵੱਡੇ ਸੰਘਰਸ਼ ਦਾ ਆਗਾਜ਼ ਕਰੇਗੀ।
ਡੀ. ਸੀ. ਸਾਹਮਣੇ ਤਸਵੀਰਾਂ ਦਿਖਾ ਕੇ ਪੁੱਤ ਨੇ ਪਿਓ ਦੀ ਖੋਲ੍ਹੀ ਪੋਲ
NEXT STORY