ਜਲੰਧਰ— ਸੀਨੀਅਰ ਸਿਟੀਜਨਜ਼ ਲਈ ਲੱਗੀ ਡਿਪਟੀ ਕਮਿਸ਼ਨਰ ਦੀ ਸਪੈਸ਼ਲ ਕੋਰਟ 'ਚ ਬਜ਼ੁਰਗ ਅਵਤਾਰ ਸਿੰਘ ਨੇ ਗੁਹਾਰ ਲਗਾਉਂਦੇ ਹੋਏ ਕਿਹਾ, ''ਡੀ. ਸੀ. ਸਾਬ੍ਹ ਮੇਰੀ ਨੂੰਹ ਤੇ ਪੁੱਤ ਮੇਰੀ ਸੇਵਾ ਨਹੀਂ ਕਰਦੇ। ਮੈਨੂੰ ਰੋਟੀ ਵੀ ਨਹੀਂ ਦਿੰਦੇ। ਇਨ੍ਹਾਂ ਨੂੰ ਮੇਰੇ ਘਰੋਂ ਕੱਢ ਦਿਓ।'' ਇਸ ਦੇ ਜਵਾਬ 'ਚ ਬੇਟੇ ਦਵਿੰਦਰ ਸਿੰਘ ਨੇ ਬਜ਼ੁਰਗ ਪਿਤਾ ਦੀ ਸੇਵਾ ਕਰਨ ਦੀਆਂ 7 ਤਸਵੀਰਾਂ ਦਿਖਾ ਕੇ ਪਿਤਾ ਦੀ ਪੋਲ ਖੋਲ੍ਹ ਦਿੱਤੀ। ਇਨ੍ਹਾਂ ਤਸਵੀਰਾਂ 'ਚ ਪਿਤਾ ਦੀ ਧੁੱਪ 'ਚ ਮਾਲਸ਼ ਕਰਦੇ, ਪੈਰ ਦਬਾਉਂਦੇ ਅਤੇ ਖਾਣਾ ਖੁਵਾਉਣ ਵਾਲੀਆਂ ਤਸਵੀਰਾਂ ਸਨ। ਇਸ ਨੂੰ ਦੇਖ ਕੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵਧੀਆ ਸੇਵਾ ਤਾਂ ਹੋ ਰਹੀ ਹੈ। ਇਨ੍ਹਾਂ ਕਹਿੰਦੇ ਹੋਏ ਡੀ. ਸੀ. ਨੇ ਨਾਲ ਹੀ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ। ਵਰਿੰਦਰ ਕੁਮਾਰ ਸ਼ਰਮਾ ਬੁੱਧਵਾਰ ਨੂੰ ਸਪੈਸ਼ਲ ਕੋਰਟ ਲਗਾਉਂਦੇ ਹਨ। ਅਵਤਾਰ ਸਿੰਘ ਦੇ ਬੇਟੇ ਦਲਵਿੰਦਰ ਅਤੇ ਨੂੰਹ ਨੇ ਕਿਹਾ ਕਿ ਕੁਝ ਲੋਕਾਂ ਦੀਆਂ ਗੱਲਾਂ 'ਚ ਆ ਕੇ ਪਿਤਾ ਨੇ ਇਹ ਕੇਸ ਦਾਇਰ ਕੀਤਾ ਸੀ। ਇਕ ਹੋਰ ਫੈਸਲੇ 'ਚ ਅਨੰਤ ਨਗਰ ਦੇ ਸ਼ਿਵ ਦਿਆਲ ਦਾ ਕੇਸ ਵੀ ਖਾਰਜ ਕਰ ਦਿੱਤਾ ਗਿਆ ਕਿਉਂਕਿ ਉਹ ਬੱਚਿਆਂ ਖਿਲਾਫ ਦੋਸ਼ ਸਾਬਤ ਨਹੀਂ ਕਰ ਪਾਏ।
200 ਤੋਂ ਵੱਧ ਬਜ਼ੁਰਗਾਂ ਨੇ ਦਾਇਰ ਕਰ ਰੱਖੇ ਹਨ ਕੇਸ
ਜਲੰਧਰ ਜ਼ਿਲੇ 'ਚ 200 ਤੋਂ ਵੱਧ ਬਜ਼ੁਰਗਾਂ ਨੇ ਬੱਚਿਆਂ ਖਿਲਾਫ ਕੇਸ ਦਾਇਰ ਕੀਤੇ ਹੋਏ ਹਨ ਕਿ ਬੱਚੇ ਉਨ੍ਹਾਂ ਦੀ ਸੇਵਾ ਨਹੀਂ ਕਰਦੇ ਹਨ ਜਾਂ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰਦੇ ਹਨ। ਜ਼ਿਆਦਾਤਰ ਕੇਸ ਐੱਸ. ਡੀ. ਐੱਮ. ਕੋਲ ਚੱਲ ਰਹੇ ਹਨ। ਜ਼ਿਆਦਾਤਰ ਕੇਸਾਂ 'ਚ ਐੱਸ. ਡੀ. ਐੱਮ. ਕੋਰਟ ਨੇ ਬੱਚਿਆਂ ਨੂੰ ਹਰ ਮਹੀਨੇ ਬਜ਼ੁਰਗਾਂ ਨੂੰ ਖਰਚਾ ਦੇਣਾ ਤੈਅ ਕਰ ਲਿਆ ਹੈ। ਮਾਤਾ-ਪਿਤਾ ਨੇ ਬੱਚਿਆਂ ਨੂੰ ਦਿੱਤੀ ਗਈ ਆਪਣੀ ਜਾਇਦਾਦ ਵੀ ਵਾਪਸ ਦਿਵਾਉਣ ਦੀ ਮੰਗ ਰੱਖੀ ਹੈ। ਜ਼ਿਲੇ ਦੇ ਸਾਰੇ ਐੱਸ. ਡੀ. ਐੱਮ. ਦੇ ਕੋਲ ਕਰੀਬ 150 ਕੇਸ ਚੱਲ ਰਹੇ ਹਨ। ਜਦਕਿ ਡੀ. ਸੀ. ਦੀ ਕੋਰਟ 'ਚ 50 ਕੇਸ ਪੈਂਡਿੰਗ ਹਨ।
ਅਣਢਕੀ ਚਟਣੀ ਖਾਣ ਨਾਲ ਪ੍ਰਵਾਸੀ ਨਾਬਾਲਗ ਲੜਕੀ ਦੀ ਮੌਤ
NEXT STORY