ਨਕੋਦਰ (ਪਾਲੀ) : ਨਕੋਦਰ-ਨੂਰਮਹਿਲ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਰਜ ਸਿੱਧੂ ਪੁੱਤਰ ਰਾਕੇਸ਼ ਸਿੱਧੂ ਵਾਸੀ ਸਿੱਧਵਾਂ ਸਟੇਸ਼ਨ ਨਕੋਦਰ ਵਜੋਂ ਹੋਈ ਹੈ। ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਸੰਤੋਖ ਰਾਮ ਵਾਸੀ ਸਿੱਧਵਾਂ ਸਟੇਸ਼ਨ ਨੇ ਦੱਸਿਆ ਕਿ ਮੈਂ ਅੱਜ ਸਵੇਰੇ ਮੋਟਰਸਾਈਕਲ ’ਤੇ ਨਿੱਜੀ ਕੰਮ ਲਈ ਨਕੋਦਰ ਆਇਆ ਸੀ ਅਤੇ ਮੇਰਾ ਭਤੀਜਾ ਦੀਰਜ ਸਿੱਧੂ ਪੁੱਤਰ ਰਾਕੇਸ ਸਿੱਧੂ, ਜੋ ਆਪਣੀ ਮਾਤਾ ਸੰਦੀਪ ਕੌਰ ਨੂੰ ਬੱਸ ਸਟੈਂਡ ਨਕੋਦਰ ਛੱਡਣ ਲਈ ਮੋਟਰਸਾਈਕਲ ’ਤੇ ਆਇਆ ਸੀ, ਜੋ ਸਾਨੂੰ ਅੰਬੇਦਕਰ ਚੌਕ ਨਕੋਦਰ ਕੋਲ ਮਿਲ ਗਿਆ।
ਇਹ ਖ਼ਬਰ ਵੀ ਪੜ੍ਹੋ : ਪਹਿਲਵਾਨਾਂ ਦੇ ਸਮਰਥਨ ’ਚ ਉੱਤਰੇ 1983 ਵਿਸ਼ਵ ਕੱਪ ਦੇ ਚੈਂਪੀਅਨਜ਼
ਅਸੀਂ ਦੋਵੇਂ ਇਕੱਠੇ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਪਿੰਡ ਨੂੰ ਜਾਣ ਲਈ ਚੱਲ ਪਏ। ਮੇਰਾ ਭਤੀਜਾ ਦੀਰਜ ਸਿੱਧੂ ਅੱਗੇ ਸੀ ਤੇ ਮੈਂ ਉਸ ਦੇ ਪਿੱਛੇ ਜਾ ਰਿਹਾ ਸੀ। ਜਦੋਂ ਨਕੋਦਰ-ਨੂਰਮਹਿਲ ਰੋਡ ’ਤੇ ਰਿਲਾਇੰਸ ਪੰਪ ਤੋਂ ਥੋੜ੍ਹਾ ਅੱਗੇ ਗਏ ਤਾਂ ਤਕਰੀਬਨ 8:30 ਵਜੇ ਨੂਰਮਹਿਲ ਸਾਈਡ ਤੋਂ ਇਕ ਟਰੱਕ ਨਕੋਦਰ ਵੱਲ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਜਿਸ ਦੇ ਚਾਲਕ ਨੇ ਲਾਪਰਵਾਹੀ ਨਾਲ ਮੇਰੇ ਭਤੀਜੇ ਦੀਰਜ ਸਿੱਧੂ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਮੇਰਾ ਭਤੀਜਾ ਸੜਕ ਵਿਚਾਲੇ ਡਿੱਗ ਪਿਆ। ਡਿੱਗਣ ਕਾਰਨ ਉਹ ਟਰੱਕ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਟਰੱਕ ਡਰਾਈਵਰ ਮੌਕੇ ਤੋਂ ਟਰੱਕ ਭਜਾ ਕੇ ਲੈ ਗਿਆ।
ਇਹ ਖ਼ਬਰ ਵੀ ਪੜ੍ਹੋ : ਫ਼ੌਜੀ ਦੇ ਛੁੱਟੀ ’ਤੇ ਆਉਣ ਦੀ ਉਡੀਕ ’ਚ ਸੀ ਪਰਿਵਾਰ, ਵਰਤ ਗਿਆ ਇਹ ਭਾਣਾ
ਮੈਂ ਆਪਣੇ ਭਤੀਜੇ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਲਿਆਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਦਰ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਚਾਚਾ ਸੰਤੋਖ ਰਾਮ ਵਾਸੀ ਸਿੱਧਵਾਂ ਸਟੇਸ਼ਨ ਦੇ ਬਿਆਨ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮਿੱਟੀ ਨਾਲ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਤੋੜਿਆ ਦਮ
NEXT STORY