ਜਲੰਧਰ (ਜ.ਬ.) : ਬੀਤੇ ਦਿਨੀਂ ਪੁਲਵਾਮਾ 'ਚ ਹੋਏ ਫਿਦਾਈਨ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ 'ਚ ਪੰਜਾਬ ਦੇ 4 ਜ਼ਿਲਿਆਂ ਦੇ 4 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸ ਅੱਤਵਾਦੀ ਹਮਲੇ ਨਾਲ ਜਿਥੇ ਦੇਸ਼ ਗੁੱਸੇ 'ਚ ਹੈ, ਉਥੇ ਹੀ ਇਨ੍ਹਾਂ ਸ਼ਹੀਦਾਂ ਦੇ ਪਿੰਡਾਂ 'ਚ ਮਾਤਮ ਦਾ ਮਾਹੌਲ ਹੈ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਦੀ ਸ਼ਹਾਦਤ ਅਜਾਈਂ ਨਹੀਂ ਜਾਣੀ ਚਾਹੀਦੀ। ਸਰਕਾਰ ਸਾਡੇ ਪੁੱਤਰਾਂ ਦੀ ਸ਼ਹਾਦਤ ਦਾ ਬਦਲਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇ ਕੇ ਲਵੇ। ਪੰਜਾਬ ਦੇ ਸ਼ਹੀਦ ਹੋਏ ਜਵਾਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਬਲਾਕ ਨੂਰਪੁਰ ਬੇਦੀ ਦੇ ਕੁਲਵਿੰਦਰ ਸਿੰਘ, ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖੁਰਦ ਦੇ ਜਵਾਨ ਜੈਮਲ ਸਿੰਘ, ਜ਼ਿਲਾ ਤਰਨਤਾਰਨ ਦੇ ਗੰਡੀਵਿੰਡ ਪਿੰਡ ਦੇ ਜਵਾਨ ਸੁਖਜਿੰਦਰ ਸਿੰਘ ਤੇ ਦੀਨਾਨਗਰ ਦੇ ਐੱਮ. ਟੈੱਕ. ਮਨਿੰਦਰ ਸਿੰਘ ਅਤਰੀ ਸ਼ਾਮਲ ਹਨ।
ਦੱਸ ਦਈਏ ਕਿ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਵੀਰਵਾਰ ਬਾਅਦ ਦੁਪਹਿਰ ਉੜੀ ਤੋਂ ਵੀ ਵੱਡਾ ਫਿਦਾਈਨ ਹਮਲਾ ਕੀਤਾ, ਜਿਸ ਦੌਰਾਨ ਪੁਲਵਾਮਾ ਵਿਖੇ 44 ਜਵਾਨ ਸ਼ਹੀਦ ਅਤੇ 22 ਹੋਰ ਜ਼ਖਮੀ ਹੋ ਗਏ।
ਫੌਜ ਵਿਰੋਧੀ ਬਿਆਨ 'ਤੇ ਭਗਵੰਤ ਮਾਨ ਨੇ ਘੇਰਿਆ ਸੁਖਪਾਲ ਖਹਿਰਾ
NEXT STORY