ਗੁਰਦਾਸਪੁਰ (ਦੀਪਕ) — ਦੀਨਾਨਨਗਰ 'ਚ ਅੱਤਵਾਦੀ ਹਮਲੇ ਦੀ ਅਸ਼ੰਕਾ ਦੇ ਚੱਲਦੇ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਧਾ ਦਿੱਤੀ ਗਈ ਅਤੇ ਸਰਚ ਅਭਿਆਨ ਚਲਾਇਆ ਗਿਆ। ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਂਕੀ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਐਸ. ਐਸ. ਪੀ. ਗੁਰਦਾਸਪੂਰ ਅਤੇ ਰੇਲਵੇ ਅਫਸਰ ਨਬਾਲਾ ਦੀਆਂ ਹਦਾਇਤਾਂ ਅਨੁਸਾਰ ਰੇਲਵੇ ਟਰੈਕ ਦੇ ਅੰਦਰ ਪੈਂਦੀਆਂ ਸਾਰੀਆਂ ਪੁਲੀਆਂ ਅਤੇ ਰੇਲਵੇ ਟਰੈਕ ਦੀ ਤਸੱਲੀ ਬਖਸ਼ ਚੈਕਿੰਗ ਕੀਤੀ ਗਈ ਹੈ।
ਹਰ ਆਉਣ ਅਤੇ ਜਾਣ ਵਾਲੀਆਂ ਗੱਡੀਆਂ ਅੰਦਰ ਅਤੇ ਰੇਲਵੇ ਸਟੇਸ਼ਨ ਗੁਰਦਾਸਪੁਰ ਤੇ ਆਉਣ ਜਾਣ ਵਾਲੇ ਯਾਤਰੀਆਂ ਦੀ ਸਪੈਸ਼ਲ ਚੈਕਿੰਗ ਜ਼ਿਲਾ ਪੁਲਸ ਅਤੇ ਰੇਲਵੇ ਪੁਲਸ ਨੇ ਮਿਲ ਕੇ ਕੀਤੀ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਪੱਖੋਂ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਚੱਪੇ-ਚਪੇ 'ਤੇ ਨਿਗਰਾਣੀ ਰੱਖੀ ਜਾ ਰਹੀ ਹੈ।
ਸ੍ਰੀ ਆਨੰਦਪੁਰ ਸਾਹਿਬ 'ਚ ਹੋਈ ਦਿਲ ਦਹਿਲਾਉਣ ਵਾਲੀ ਵਾਰਦਾਤ, ਪੂਰੇ ਪਿੰਡ 'ਚ ਛਾਇਆ ਮਾਤਮ (ਵੀਡੀਓ)
NEXT STORY