ਕਪੂਰਥਲਾ (ਮਲਹੋਤਰਾ) — ਬੀਤੇ ਦਿਨ 3 ਜ਼ਿਲਿਆਂ ਕਪੂਰਥਲਾ, ਨਵਾਂ ਸ਼ਹਿਰ ਤੇ ਕਪੂਰਥਲਾ ਤੇ ਫਿਰੋਜ਼ਪੁਰ ਦੀ ਪੁਲਸ ਵਲੋਂ ਪਿੰਡ ਭਾਣੋਲੰਗਾ 'ਚ ਸਾਂਝੇ ਰੂਪ ਨਾਲ ਘੇਰਾਬੰਦੀ ਕਰ ਕੇ ਫੜੇ ਗਏ ਅੱਤਵਾਦੀ ਪਿੰਡ ਕੁਹਾਲਾ ਜ਼ਿਲਾ ਫਿਰੋਜ਼ਪੁਰ ਨਿਵਾਸੀ ਅਵਤਾਰ ਸਿੰਘ (26) ਨੇ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ ਖੁਲਾਸੇ ਕੀਤੇ ਹਨ। 7 ਦਿਨ ਦੇ ਪੁਲਸ ਰਿਮਾਂਡ 'ਤੇ ਲਈ ਗਏ ਅੱਤਵਾਦੀ ਅਵਤਾਰ ਸਿੰਘ ਨੇ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਜਦ ਰਾਜਸਥਾਨ 'ਚ ਸ਼ੱਕੀ ਗਤੀਵਿਧੀਆਂ ਲਈ ਜਾਂਦੇ ਸਨ ਤਾਂ ਰਿਵਾਲਵਰ ਆਪਣੇ ਕੋਲ ਰੱਖਦੇ ਸਨ। ਉਹ ਰਿਵਾਲਵਰ ਹੁਣ ਵੀ ਰਾਜਸਥਾਨ ਇਕ ਮਕਾਨ 'ਚ ਪਈ ਹੈ।
ਪੁਲਸ ਹੁਣ ਮਾਣਯੋਗ ਅਦਾਲਤ ਤੋਂ ਇਜਾਜ਼ਤ ਲੈ ਕੇ ਉਕਤ ਅੱਤਵਾਦੀ ਵਲੋਂ ਦੱਸੇ ਗਏ ਠਿਕਾਣੇ ਤੋਂ ਰਿਵਾਲਵਰ ਸਮੇਤ ਹੋਰ ਸਾਮਾਨ ਬਰਾਮਦ ਕਰਨ ਲਈ ਰਾਜਸਥਾਨ ਜਾਵੇਗੀ। ਜਾਂਚ ਟੀਮ 'ਚ ਜੁੱਟੇ ਇਕ ਅਧਿਕਾਰੀ ਨੇ ਆਪਣਾ ਨਾਂ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਉਕਤ ਦੋਸ਼ੀ ਸਮੇਂ 'ਤੇ ਨਾ ਫੜਿਆ ਜਾਂਦਾ ਤਾਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ।
ਗੈਂਗਸਟਰਾਂ ਨਾਲ ਵੀ ਜੁੜਿਆ ਹੋ ਸਕਦਾ ਹੈ ਅੱਤਵਾਦੀ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਅੱਤਵਾਦੀ ਅਵਤਾਰ ਸਿੰਘ ਤੋਂ ਪੁੱਛਗਿੱਛ ਜਾਰੀ ਹੈ ਜਿਸ 'ਚ ਹੋਰ ਵੀ ਕਈ ਸੁਰਾਗ ਮਿਲ ਸਕਦੇ ਹਨ। ਅਜੇ ਤਕ ਹੋਈ ਪੁੱਛਗਿੱਛ ਤੋਂ ਉਸ ਦਾ ਅੱਤਵਾਦੀ ਸੰਗਠਨਾਂ ਸਮੇਤ ਗੈਂਗਸਟਰਾਂ ਨਾਲ ਤਾਰ ਜੁੜੇ ਹੋਣ ਦੀ ਵੀ ਸੰਭਾਵਨਾ ਹੈ।
ਮਾਸੂਲੀ ਝਗੜੇ ਨੇ ਧਾਰਿਆ ਹੰਗਾਮੇ ਦਾ ਰੂਪ, 9 ਸਾਲਾਂ ਬੱਚੇ ਦੇ ਸਿਰ ਤਾਣੀ ਬੰਦੂਕ
NEXT STORY