ਜਲੰਧਰ, (ਐੱਨ. ਮੋਹਨ)- ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ 26 ਮਾਰਚ ਨੂੰ ਦਿੱਤੇ ‘ਭਾਰਤ ਬੰਦ’ ਦੇ ਸੱਦੇ ਵਿਚ ਵਪਾਰੀ ਵਰਗ ਵੀ ਸਰਗਰਮੀ ਨਾਲ ਸ਼ਾਮਲ ਹੋਵੇਗਾ। ਅੱਜ ਸਿੰਘੂ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਇਕ ਮੀਟਿੰਗ ਹੋਈ, ਜਿਸ ਵਿਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਟਰੇਡ ਯੂਨੀਅਨਾਂ ਅਤੇ ਟਰਾਂਸਪੋਰਟ ਯੂਨੀਅਨਾਂ ਦੇ ਆਗੂ ਸ਼ਾਮਲ ਹੋਏ। ਜਦ ਕਿ ਵਪਾਰੀ ਵਰਗ ਵਲੋਂ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਅਹੁਦੇਦਾਰ ਸ਼ਾਮਲ ਹੋਏ ।
ਇਹ ਵੀ ਪੜ੍ਹੋ:- ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗ ਅਹੁਦਾ ਦਿੱਤਾ ਜਾਵੇ : ਨਵਜੋਤ ਕੌਰ
ਇਸ ਕੌਮੀ ਪੱਧਰ ਦੀ ਹੰਗਾਮੀ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਤੇ ਕਿਸਾਨ ਕਿਸੇ ਵੀ ਸੂਰਤ ਵਿਚ ਆਪਣੇ ਬੈਂਕ ਅਤੇ ਜ਼ਮੀਨਾਂ ਦੇ ਵੇਰਵੇ ਕੇਂਦਰ ਸਰਕਾਰ ਨੂੰ ਨਹੀਂ ਦੇਣਗੇ। ਮੀਟਿੰਗ ਵਿਚ ਐੱਫ. ਸੀ. ਆਈ. ਵਲੋਂ ਫ਼ਸਲ ਖ਼ਰੀਦ ਦੇ ਨਵੇਂ ਸਖਤ ਨਿਯਮਾਂ ਦੀ ਨਿੰਦਾ ਕਰਦਿਆਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਕੇਂਦਰ ਸਰਕਾਰ ਕਣਕ ਦੀ ਸੁਚਾਰੂ ਖਰੀਦ ਨਹੀਂ ਕਰਦੀ ਤਾਂ 32 ਕਿਸਾਨ ਸੰਗਠਨ 18 ਮਾਰਚ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਅੰਦੋਲਨ ਦੀ ਰੂਪ ਰੇਖਾ ਐਲਾਨ ਦੇਣਗੇ। 19 ਮਾਰਚ ਨੂੰ ਕਿਸਾਨ ਅਤੇ ਆਡ਼੍ਹਤੀ ਸੂਬੇ ਭਰ ਵਿਚ ਐੱਸ. ਡੀ. ਐੱਮ. ਦਫਤਰਾਂ ਵਿਚ ਜਾ ਕੇ ਮੰਗ ਪੱਤਰ ਦੇਣਗੇ , ਜੋ ਕਿ ਕੇਂਦਰ ਸਰਕਾਰ ਦੇ ਨਾਮ 'ਤੇ ਹੋਵੇਗਾ, ਜਿਸ ਵਿਚ ਇਹ ਮੰਗ ਕੀਤੀ ਜਾਵੇਗੀ ਕਿ ਸਰਕਾਰ ਐੱਫ.ਸੀ.ਆਈ. ਵੱਲੋਂ ਲਾਗੂ ਕੀਤੇ ਜਾ ਰਹੇ ਨਿਯਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਹ ਵੀ ਪੜ੍ਹੋ:- BSF ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਕੋਲੋ ਕਰੋੜਾਂ ਦੀ ਹੈਰੋਇਨ ਬਰਾਮਦ
ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਗਿਆ ਤੇ 26 ਮਾਰਚ ਦੇ ‘ਭਾਰਤ ਬੰਦ’ ਦੇ ਸੱਦੇ ਦੌਰਾਨ ਨਾ ਤਾਂ ਸੜਕਾਂ ’ਤੇ ਕੋਈ ਵਾਹਨ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਨਾ ਹੀ ਰੇਲ ਗੱਡੀਆਂ ਚੱਲਣ ਦਿੱਤੀਆਂ ਜਾਣਗੀਆਂ। ਮੀਟਿੰਗ ਵਿਚ ਡਾ ਦਰਸ਼ਨਪਾਲ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਆੜ੍ਹਤੀ ਫੈੱਡਰੇਸ਼ਨ ਦੇ ਸੂਬੇ ਦੇ ਸੀਨੀਅਰ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ , ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਧੂਰੀ, ਸਕੱਤਰ ਪੰਜਾਬ ਮਹਾਵੀਰ ਸਿੰਘ, ਕਰਨੈਲ ਸਿੰਘ ਤਰਨਤਾਰਨ , ਅਮਨਦੀਪ ਸਿੰਘ ਛੀਨਾ, ਜੰਡਿਆਲਾ ਗੁਰੂ ਤੋਂ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਹੋਰ ਆਗੂ ਵੀ ਸ਼ਾਮਲ ਸਨ।
ICAI ਨੇ CA ਪ੍ਰੀਖਿਆ ਲਈ ਫਰੈੱਸ਼ ਫਾਰਮ ਭਰਨਾ ਕੀਤਾ ਜ਼ਰੂਰੀ
NEXT STORY