ਹਰੀਕੇ ਪੱਤਣ, (ਲਵਲੀ)- ਬੀਤੀ ਦਿਨੀਂ ਹਰੀਕੇ ਨੇੜੇ ਕਿਰਤੋਵਾਲ ਵਿਖੇ 2 ਲੁਟੇਰਿਆਂ ਵੱਲੋਂ ਵਿਅਕਤੀ ਤੋਂ ਕਾਰ ਖੋਹ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਵਾਰਡ ਨੰਬਰ-16 ਪੱਟੀ ਨੇ ਦੱਸਿਆ ਕਿ ਬੀਤੀ ਦਿਨੀਂ ਮੈਂ ਤੇ ਮੇਰਾ ਦੋਸਤ ਸੁਖਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਤੁੰਗ ਇਕ ਕਾਰ 'ਚ ਸਵਾਰ ਹੋ ਕੇ ਫਿਰੋਜ਼ਪੁਰ ਤੋਂ ਇਕ ਨਵੀਂ ਕਾਰ ਲੈਣ ਗਏ ਸੀ। ਨਵੀਂ ਕਾਰ ਖਰੀਦ ਕੇ ਵਾਪਸ ਆਉਂਦੇ ਸਮੇਂ ਰਾਤ 9 ਵਜੇ ਦੇ ਕਰੀਬ ਪੱਟੀ ਨੂੰ ਜਾਂਦੇ ਸਮੇਂ ਹਰੀਕੇ ਨੇੜੇ ਕਿਰਤੋਵਾਲ ਪੰਪ ਕੋਲ ਪਿੱਛੋਂ ਇਕ ਸਵਿਫ਼ਟ ਕਾਰ ਤੇਜ਼ ਰਫ਼ਤਾਰ ਨਾਲ ਆਈ, ਜਿਨ੍ਹਾਂ ਮੇਰੀ ਕਾਰ ਅੱਗੇ ਜਾ ਕੇ ਰੋਕ ਦਿੱਤੀ। ਇਸ ਦੌਰਾਨ ਗੱਡੀ 'ਚੋਂ ਦੋ ਲੁਟੇਰੇ ਨਿਕਲੇ, ਜਿਨ੍ਹਾਂ ਨੇ ਮੇਰੀ ਗੱਡੀ ਦੇ ਸ਼ੀਸ਼ੇ ਤੋੜ ਕੇ ਮੈਨੂੰ ਜ਼ਬਰਦਸਤੀ ਬਾਹਰ ਸੁੱਟ ਕੇ ਮੇਰੀ ਨਵੀਂ ਕਾਰ ਖੋਹ ਕੇ ਫਰਾਰ ਹੋ ਗਏ ਹਨ, ਜਿਸ ਦੀ ਸੂਚਨਾ ਥਾਣਾ ਹਰੀਕੇ ਵਿਖੇ ਦੇ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਮੁਖੀ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਅਣਪਛਾਤੇ ਕਾਰ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਚੋਰਾਂ ਨੂੰ ਫੜ ਲਿਆ ਜਾਵੇਗਾ।
ਨਸ਼ੀਲੇ ਪਦਾਰਥਾਂ ਸਮੇਤ 5 ਕਾਬੂ
NEXT STORY