ਬਟਾਲਾ, (ਬੇਰੀ)- ਥਾਣਾ ਸਦਰ ਦੀ ਪੁਲਸ ਨੇ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਜੇਲ ਵਿਚੋਂ ਲਿਆਂਦੇ ਦੋਸ਼ੀ ਕੋਲੋਂ ਕਿਰਚ ਤੇ ਪਰਸ ਬਰਾਮਦ ਕੀਤਾ ਹੈ। ਏ. ਐੱਸ. ਆਈ. ਹਰਜੀਤ ਸਿੰਘ ਤੇ ਏ. ਐੱਸ. ਆਈ. ਵਿਕਰਮਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਹਸਨਪੁਰ ਕਲਾਂ ਜੋ ਕਿ ਕੇਂਦਰੀ ਜੇਲ 'ਚ ਬੰਦ ਸੀ, ਨੂੰ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਜੇਲ ਤੋਂ ਲਿਆ ਕੇ ਥਾਣੇ 'ਚ ਦਰਜ ਮੁਕੱਦਮਾ ਨੰ.105 ਧਾਰਾ 458, 380 ਆਈ. ਪੀ. ਸੀ. ਤਹਿਤ ਸ਼ਾਮਲ ਤਫਤੀਸ਼ ਕੀਤਾ ਗਿਆ ਸੀ, ਜਿਸ ਕੋਲੋਂ ਤਫਤੀਸ਼ ਕਰਨ 'ਤੇ ਇਕ ਕਿਰਚ ਤੇ ਪਰਸ ਬਰਾਮਦ ਹੋਇਆ। ਉਪਰੰਤ ਉਕਤ ਕਥਿਤ ਦੋਸ਼ੀ ਨੂੰ ਹਵਾਲਾਤ ਵਿਚ ਬੰਦ ਕੀਤਾ ਗਿਆ ਤੇ ਅੱਜ ਇਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰ ਕੇ ਉਸ ਨੂੰ ਮੁੜ ਕੇਂਦਰੀ ਜੇਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਹੈ।
ਕਾਮਰੇਡਾਂ ਨੇ ਦੋਸ਼ੀਆਂ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਥਾਣੇ ਦਾ ਘਿਰਾਓ
NEXT STORY