ਕਲਾਨੌਰ, ਗੁਰਦਾਸਪੁਰ, (ਮਨਮੋਹਨ, ਵਤਨ, ਵਿਨੋਦ)- ਕਸਬਾ ਵਡਾਲਾ ਬਾਂਗਰ ਵਿਖੇ ਅੱਜ ਸਵੇਰੇ ਇਕ ਅੰਮ੍ਰਿਤਧਾਰੀ ਔਰਤ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਮਿਊਨਿਟੀ ਹੈਲਥ ਸੈਂਟਰ ਕਲਾਨੌਰ ਵਿਖੇ ਦਾਖਲ ਪੀੜਤ ਔਰਤ ਰਜਵੰਤ ਕੌਰ ਰਾਣੀ ਪਤਨੀ ਸਰਬਜੀਤ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਰੀਬ 10 ਵਜੇ ਆਪਣੇ ਘਰ ਕੰਮ ਕਰ ਰਹੀ ਸੀ ਕਿ ਅਚਾਨਕ ਇਕ ਅਰਧ ਨੰਗੀ ਔਰਤ, ਜੋ ਬਾਹਰੀ ਸ਼ੈਅ ਲੱਗਦੀ ਸੀ, ਨੇ ਘਰ 'ਚ ਦਾਖਲ ਹੋ ਕੇ ਉਸਨੂੰ ਪਿੱਛੋਂ ਵਾਲਾਂ ਤੋਂ ਫੜ ਲਿਆ, ਜਦੋਂ ਮੈਂ ਵਾਲ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਔਰਤ ਨੇ ਮੈਨੂੰ ਧੱਕਾ ਦੇ ਕੇ ਥੱਲੇ ਸੁਟ ਦਿੱਤਾ ਅਤੇ ਚਾਕੂ ਨਾਲ ਮੇਰੀ ਗੁੱਤ ਕੱਟ ਦਿੱਤੀ। ਔਰਤ ਦੀਆਂ ਚੀਕਾਂ ਮਾਰਨ ਦੀ ਆਵਾਜ਼ ਸੁਣ ਕੇ ਗਵਾਢੀਆਂ ਨੇ ਘਰ ਪਹੁੰਚ ਕੇ ਦੇਖਿਆ ਤਾਂ ਉਹ ਬੇਹੋਸ਼ ਪਈ ਹੋਈ ਸੀ ਅਤੇ ਉਸਦੀ ਗੁੱਤ ਪ੍ਰਾਂਦੀ ਸਮੇਤ ਹੀ ਵਾਲ ਕੱਟੇ ਹੋਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਪੀੜਤ ਔਰਤ ਤੋਂ ਇਲਾਵਾ ਕਿਸੇ ਨੇ ਵੀ ਵਾਲ ਕੱਟਣ ਵਾਲੀ ਔਰਤ ਨੂੰ ਨਹੀਂ ਦੇਖਿਆ ਜੋ ਕਈ ਤਰ੍ਹਾਂ ਦੇ ਸ਼ੱਕ ਵੀ ਪੈਦਾ ਕਰਦਾ ਹੈ।
ਪੁਲਸ ਚੌਕੀ ਵਡਾਲਾ ਬਾਂਗਰ ਦੇ ਇੰੰਚਾਰਜ ਦਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਦਾ ਸਮਾਚਾਰ ਮਿਲਦੇ ਹੀ ਅਸੀਂ ਤੁਰੰਤ ਪੀੜਤ ਔਰਤ ਦੇ ਘਰ ਜਾ ਕੇ ਜਾਇਜ਼ਾ ਲਿਆ ਅਤੇ ਬਣਦੀ ਕਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਤਾਂ ਪੀੜਤ ਪਰਿਵਾਰ ਨੇ ਕਿਸੇ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਅਮਰਿੰਦਰ ਸਰਕਾਰ ਨੇ ਪੁਲਸ ਨੂੰ ਸਪੀਡ ਗੰਨਸ ਤੇ ਐਲਕੋਮੀਟਰਸ ਖਰੀਦਣ ਲਈ ਮਿਲੀ ਮਨਜ਼ੂਰੀ
NEXT STORY