ਲੁਧਿਆਣਾ, (ਪੰਕਜ)- ਫੋਕਲ ਪੁਆਇੰਟ ਸਥਿਤ ਝੁੱਗੀਆਂ 'ਚ ਰਹਿਣ ਵਾਲੇ ਇਕ ਨੌਜਵਾਨ ਦਾ ਬੀਤੀ ਰਾਤ ਅਣਪਛਾਤੇ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਗੁਆਂਢ ਵਿਚ ਰਹਿਣ ਵਾਲੇ ਉਸ ਦੇ ਭਰਾ ਨੇ ਝੁੱਗੀ ਵਿਚ ਖੂਨ ਨਾਲ ਲਥਪਥ ਉਸ ਦੀ ਲਾਸ਼ ਦੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ।
ਥਾਣਾ ਮੁਖੀ ਬਿਟਨ ਕੁਮਾਰ ਨੇ ਦੱਸਿਆ ਕਿ ਬੰਗਾਲੀ ਸਮਾਜ ਕਈ ਪਰਿਵਾਰ ਫੋਕਲ ਪੁਆਇੰਟ ਸਥਿਤ ਈਸਟਮੈਨ ਫੈਕਟਰੀ ਦੇ ਕੋਲ ਮਲਕੀਤ ਸਿੰਘ ਦੀਆਂ ਝੁੱਗੀਆਂ ਵਿਚ ਰਹਿੰਦੇ ਹਨ। ਇਨ੍ਹਾਂ ਹੀ ਝੁੱਗੀਆਂ ਵਿਚ ਫੂਲੀ ਰਾਮ, ਜੋ ਕਿ ਮੂਲ ਰੂਪ ਤੋਂ ਯੂ. ਪੀ. ਮੁਜ਼ੱਫਰ ਨਗਰ ਦਾ ਰਹਿਣ ਵਾਲਾ ਹੈ। ਆਪਣੇ 2 ਬੇਟਿਆਂ ਅਤੇ 5 ਬੇਟੀਆਂ ਦੇ ਨਾਲ ਵੱਖ-ਵੱਖ ਝੁੱਗੀਆਂ ਵਿਚ ਰਹਿੰਦਾ ਹੈ। ਉਸੇ ਦਾ ਬੇਟਾ ਰਾਜ ਕੁਮਾਰ ਰਾਜੂ ਉਮਰ 30 ਸਾਲ ਜੋ ਕਿ ਕਚਰਾ ਛਾਂਟਣ ਦਾ ਕੰਮ ਕਰਦਾ ਸੀ, ਦਾ ਬੀਤੀ ਰਾਤ ਕਿਸੇ ਨੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਉਸ ਦਾ ਭਰਾ ਰਾਮ ਫੂਲ ਉਸ ਨੂੰ ਝੁੱਗੀ ਤੋਂ ਬੁਲਾਉਣ ਗਿਆ। ਇਸ 'ਤੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਘਟਨਾ ਵਾਲੀ ਜਗ੍ਹਾ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਰਾਜੂ ਝਗੜਾਲੂ ਕਿਸਮ ਦਾ ਸੀ। ਆਮ ਕਰ ਕੇ ਉਸ ਦਾ ਝਗੜਾ ਹੁੰਦਾ ਰਹਿੰਦਾ ਸੀ। ਇੱਥੋਂ ਤੱਕ ਕਿ ਪਰਿਵਾਰ ਦੇ ਨਾਲ ਵੀ ਉਸ ਦੇ ਸਬੰਧ ਠੀਕ ਨਹੀਂ ਸਨ। ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਪਰਚਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਇਸ ਕਤਲਕਾਂਡ ਦੀ ਜਾਂਚ ਸਬ ਇੰਸਪੈਕਟਰ ਰਿਚਾ ਰਾਣੀ ਕਰ ਰਹੀ ਹੈ।
ਝੁੱਗੀਆਂ ਦੀ ਵੈਰੀਫਿਕੇਸ਼ਨ ਕਿਸ ਦੀ ਜ਼ਿੰਮੇਦਾਰੀ- ਮਹਾਨਗਰ ਵਿਚ ਕਿਰਾਏਦਾਰ ਰੱਖਣ 'ਤੇ ਉਸ ਦੀ ਪੁਲਸ ਵੈਰੀਫਿਕੇਸ਼ਨ ਲਾਜ਼ਮੀ ਕਰਨ ਸਬੰਧੀ ਕਾਨੂੰਨ ਤਾਂ ਲਾਗੂ ਹੈ ਪਰ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵੱਲੋਂ ਝੁੱਗੀਆਂ ਬਣਾ ਕੇ ਉਸ ਵਿਚ ਸੈਂਕੜੇ ਲੋਕਾਂ ਨੂੰ ਕਿਰਾਏਦਾਰ ਵਜੋਂ ਰੱਖਿਆ ਗਿਆ ਹੈ। ਇਨ੍ਹਾਂ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਕੋਈ ਵੀ ਚੌਕਸ ਨਹੀਂ ਹੈ, ਜਦੋਂਕਿ ਜ਼ਿਆਦਾਤਰ ਅਪਰਾਧ ਇੱਥੋਂ ਹੀ ਹੁੰਦਾ ਹੈ।
ਸਮੈਕ ਸਮੇਤ ਨਸ਼ਾ ਸਮੱਗਲਰ ਗ੍ਰਿਫਤਾਰ
NEXT STORY