ਲੁਧਿਆਣਾ, (ਮਹੇਸ਼)- ਸਲੇਮ ਟਾਬਰੀ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ 60 ਗ੍ਰਾਮ ਸਮੈਕ ਜ਼ਬਤ ਕੀਤੀ ਹੈ। ਫੜੇ ਗਏ ਸਮੱਗਲਰ ਦੀ ਪਛਾਣ ਪੀਰੂ ਬੰਦਾ ਮੁਹੱਲੇ ਦੇ ਕੁਲਦੀਪ ਸਿੰਘ ਵਜੋਂ ਹੋਈ ਹੈ। ਏ. ਸੀ. ਪੀ. ਸਚਿਨ ਗੁਪਤਾ ਤੇ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧ ਵਿਚ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਮੈਕ ਅਤੇ ਹੈਰੋਇਨ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ। ਸੂਚਨਾ ਠੋਸ ਹੋਣ 'ਤੇ ਪੁਲਸ ਨੇ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਕੁਲਦੀਪ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਜਦੋਂ ਏ. ਐੱਸ. ਆਈ. ਸੁਖਪਾਲ ਸਿੰਘ ਨੇ ਰੇਲਵੇ ਪੁਲ ਦੇ ਕੋਲ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਦੋਸ਼ੀ ਪੁਲਸ ਨੂੰ ਦੇਖ ਕੇ ਪਿੱਛੇ ਪਲਟ ਕੇ ਭੱਜ ਖੜ੍ਹਾ ਹੋਇਆ। ਪਹਿਲਾਂ ਤੋਂ ਹੀ ਮੁਸਤੈਦ ਪੁਲਸ ਪਾਰਟੀ ਨੇ ਉਸ ਨੂੰ ਤੁਰੰਤ ਧਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕੋਲੋਂ 60 ਗ੍ਰਾਮ ਸਮੈਕ ਬਰਾਮਦ ਹੋਈ। ਪੁੱਛਗਿੱਛ ਵਿਚ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਸਮੈਕ ਖਰੀਦ ਕੇ ਲਿਆਉਂਦਾ ਸੀ ਤਾਂ ਇਥੇ ਲਿਆ ਕੇ ਪ੍ਰਚੂਨ ਵਿਚ ਵੇਚ ਦਿਆ ਕਰਦਾ ਸੀ, ਜਿਸ ਨਾਲ ਉਸ ਨੂੰ ਮੋਟਾ ਮੁਨਾਫਾ ਹੁੰਦਾ ਸੀ। ਬਰਾੜ ਨੇ ਦੱਸਿਆ ਕਿ ਦੋਸ਼ੀ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਸਮੱਗਲਿੰਗ ਦੀ ਪੂਰੀ ਚੇਨ ਚੈੱਕ ਕੀਤੀ ਜਾਵੇਗੀ।
ਗ੍ਰਾਮੀਣ ਡਾਕ ਸੇਵਕਾਂ ਨੇ ਤੀਸਰੇ ਦਿਨ ਵੀ ਜਾਰੀ ਰੱਖੀ ਹੜਤਾਲ
NEXT STORY