ਅੰਮ੍ਰਿਤਸਰ, (ਅਰੁਣ)- ਸਰਕੂਲਰ ਰੋਡ ਨੇੜੇ ਖੜ੍ਹੇ ਇਕ ਕਾਰ ਸਵਾਰ ਨੂੰ ਇੰਜਣ 'ਚੋਂ ਤੇਲ ਲੀਕ ਹੋਣ ਦਾ ਕਹਿ ਕੇ ਇਕ ਨੌਸਰਬਾਜ਼ ਨੇ ਕਾਰ 'ਚ ਪਿਆ ਬੈਗ ਚੋਰੀ ਕਰ ਲਿਆ। ਕਾਰ ਚਾਲਕ ਦਵਿੰਦਰ ਸ਼ਰਮਾ ਨੇ ਸੀ-ਡਵੀਜ਼ਨ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਰਕੂਲਰ ਰੋਡ ਨੇੜੇ ਕਾਰ ਖੜ੍ਹੀ ਕਰ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ ਕਿ ਅਚਾਨਕ ਇਕ ਨੌਜਵਾਨ ਨੇ ਆ ਕੇ ਉਸ ਨੂੰ ਕਾਰ ਦੇ ਇੰਜਣ 'ਚੋਂ ਤੇਲ ਲੀਕ ਹੋਣ ਬਾਰੇ ਕਿਹਾ, ਜਿਵੇਂ ਹੀ ਉਹ ਕਾਰ ਦਾ ਬੋਨਟ ਚੁੱਕ ਕੇ ਤੇਲ ਦੇਖਣ ਲੱਗਾ ਤਾਂ ਉਕਤ ਨੌਜਵਾਨ ਕਾਰ 'ਚ ਪਿਆ ਬੈਗ ਜਿਸ ਵਿਚ ਉਸ ਦਾ ਲੈਪਟਾਪ, ਮੋਬਾਇਲ, ਐੱਚ. ਡੀ. ਐੱਫ. ਸੀ. ਬੈਂਕ ਦਾ ਕੈਸ਼ ਕਾਰਡ ਤੇ ਚੈੱਕ ਬੁੱਕਸ ਸਨ, ਲੈ ਕੇ ਰਫੂ-ਚੱਕਰ ਹੋ ਗਿਆ। ਮਾਮਲਾ ਦਰਜ ਕਰ ਕੇ ਪੁਲਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਆਰਥਕ ਤੰਗੀ ਕਾਰਨ ਮਜ਼ਦੂਰ ਵੱਲੋਂ ਖੁਦਕੁਸ਼ੀ
NEXT STORY