ਚੰਡੀਗਡ਼੍ਹ, (ਲਲਨ)- ਵਾਤਾਵਰਣ ਦੀ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੇ ਵੀ ਪਾਲੀਥੀਨ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਰੇਲਵੇ ਸਟੇਸ਼ਨ ’ਤੇ ਕਈ ਦਿਨਾਂ ਤੋਂ ਪਾਲੀਥੀਨ ਦੀ ਵਰਤੋਂ ਕੀਤੀ ਜਾ ਰਹੀ ਸੀ, ਜੋ ਕਿ ਵਾਤਾਵਰਣ ਲਈ ਨੁਕਸਾਨਦਾਇਕ ਹੈ। ਇਸ ਤਹਿਤ ਚੰਡੀਗਡ਼੍ਹ ਰੇਲਵੇ ਸਟੇਸ਼ਨ ’ਤੇ ਪਾਲੀਥੀਨ ਦੀ ਵਰਤੋਂ ’ਤੇ ਪੂਰੀ ਤਰ੍ਹਾ ਪਾਬੰਦੀ ਲਾਈ ਗਈ ਹੈ।
ਇਸ ਵਿਸ਼ੇ ’ਚ ਜਾਣਕਾਰੀ ਦਿੰਦੇ ਹੋਏ ਚੰਡੀਗਡ਼੍ਹ ਰੇਲਵੇ ਸਟੇਸ਼ਨ ਡਾਇਰੈਕਟਰ ਹਰੀਦੀਪ ਕੁਮਾਰ ਨੇ ਦੱਸਿਆ ਕਿ ਰੇਲਵੇ ਬੋਰਡ ਵਲੋਂ ਇਕ ਪੱਤਰ ਜਾਰੀ ਹੋਇਆ, ਜਿਸ ਤਹਿਤ ਪੂਰੇ ਦੇਸ਼ ’ਚ ਪਾਲੀਥੀਨ ’ਤੇ ਪਾਬੰਦੀ ਦੀ ਜੋ ਮੁਹਿੰਮ ਚੱਲ ਰਹੀ ਹੈ, ਉਸਨੂੰ ਵੇਖਦੇ ਹੋਏ ਰੇਲ ਮੰਤਰੀ ਪਿਊਸ਼ ਗੋਇਲ ਨੇ ਸਾਰੇ ਮੰਡਲਾਂ ਨੂੰ ਪੱਤਰ ਜਾਰੀ ਕਰਕੇ ਇਹ ਹੁਕਮ ਦਿੱਤਾ ਹੈ ਕਿ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਪਾਲੀਥੀਨ ਦੀ ਵਰਤੋਂ ’ਤੇ ਪਾਬੰਦੀ ਹੈ।
ਇਸ ਕਾਰਨ ਚੰਡੀਗਡ਼੍ਹ ਰੇਲਵੇ ਸਟੇਸ਼ਨ ’ਤੇ ਵੀ ਪਾਲੀਥੀਨ ’ਤੇ ਪਾਬੰਦੀ ਲਾਈ ਗਈ ਹੈ। ਉਥੇ ਹੀ ਹਰੀਦੀਪ ਨੇ ਦੱਸਿਆ ਕਿ ਇਸ ਫ਼ੈਸਲੇ ਤੋਂ ਬਾਅਦ ਜੇਕਰ ਕੋਈ ਵੀ ਰੇਲਵੇ ਸਟੇਸ਼ਨ ’ਤੇ ਪਾਲੀਥੀਨ ਦੀ ਵਰਤੋਂ ਕਰਦਾ ਮਿਲਿਆ ਤਾਂ ਉਸ ’ਤੇ ਭਾਰੀ ਜੁਰਮਾਨਾ ਲੱਗੇਗਾ। ਇਸ ਤੋਂ ਇਲਾਵਾ ਉਸਨੂੰ ਇਕ ਚਿਤਾਵਨੀ ਪੱਤਰ ਵੀ ਦਿੱਤਾ ਜਾਵੇਗਾ ਜੇਕਰ ਉਸਦੇ ਬਾਵਜੂਦ ਉਹ ਫਿਰ ਪਾਲੀਥੀਨ ਦੀ ਵਰਤੋਂ ਕਰਦਾ ਹੋਇਆ ਮਿਲਦਾ ਹੈ ਤਾਂ ਉਸਨੂੰ ਜੁਰਮਾਨਾ ਲਾ ਕੇ ਟਰਮੀਨੇਟ ਕੀਤਾ ਜਾਵੇਗਾ।
ਮੰਗਾਂ ਸਬੰਧੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਾਰਚ
NEXT STORY