ਗਿੱਦਡ਼ਬਾਹਾ, (ਕੁਲਭੂਸ਼ਨ)- ਆਪਣੀ ਇਕ ਸਾਲ ਦੀ ਲਡ਼ਕੀ ਦੇ 29 ਜੁਲਾਈ ਨੂੰ ਮਨਾਏ ਜਾਣ ਵਾਲੇ ਜਨਮ ਦਿਨ ਸਬੰਧੀ ਪਿੰਡ ਗੁਰੂਸਰ ਵਿਖੇ ਇਕ ਮਿੱਤਰ ਨੂੰ ਸੱਦਾ ਦੇਣ ਗਏ ਗਿੱਦਡ਼ਬਾਹਾ ਕੋਰਟ ਵਿਖੇ ਬਤੌਰ ਅਰਦਲੀ ਵਜੋਂ ਕੰਮ ਕਰਦੇ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਪੂਨਮ ਰਾਣੀ ਦੇ ਰਾਤ ਸਮੇਂ ਕਾਰ ਸਮੇਤ ਸਰਹਿੰਦ ਫੀਡਰ ਨਹਿਰ ’ਚ ਡਿੱਗਣ ਅਤੇ ਉਕਤ ਹਾਦਸੇ ਤੋਂ ਬਾਅਦ ਕਾਰ ਦਾ ਸ਼ੀਸ਼ਾ ਤੋਡ਼ ਕੇ ਨਹਿਰ ’ਚੋਂ ਤੈਰ ਕੇ ਬਾਹਰ ਆਏ ਸੰਦੀਪ ਸਿੰਘ ਵਿਰੁੱਧ ਥਾਣਾ ਗਿੱਦਡ਼ਬਾਹਾ ਪੁਲਸ ਨੇ ਪੂਨਮ ਦੀ ਮਾਤਾ ਚਰਨਜੀਤ ਕੌਰ ਪਤਨੀ ਸਵ. ਸੁਰਜੀਤ ਸਿੰਘ ਦੇ ਬਿਆਨਾਂ ’ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਬੀਤੇ ਦਿਨ ਤੋਂ ਹੀ ਕਾਰ ਅਤੇ ਪੂਨਮ ਦੀ ਭਾਲ ’ਚ ਲੱਗੀ ਜਲੰਧਰ ਤੋਂ ਆਈ 15 ਮੈਂਬਰੀ ਐੱਸ. ਟੀ. ਆਰ. ਐੱਫ. ਦੀ ਟੀਮ ਦੇ ਇੰਚਾਰਜ ਪ੍ਰਦੀਪ ਕੁਮਾਰ ਅਤੇ ਪਿੰਡ ਵਾਸੀਆਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਅੱਜ ਦੇਰ ਸ਼ਾਮ ਕਾਰ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਗਿਆ ਪਰ ਇਸ ਕਾਰ ਵਿਚ ਪੂਨਮ ਦੀ ਲਾਸ਼ ਨਹੀਂ ਸੀ, ਜਦਕਿ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ।
ਉੱਧਰ, ਮੌਕੇ ’ਤੇ ਮੌਜੂਦ ਡੀ. ਐੱਸ. ਪੀ. ਗੁਰਤੇਜ ਸਿੰਘ ਅਤੇ ਐੱਸ. ਐੱਚ. ਓ. ਕੇਵਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਨਹਿਰ ’ਚੋਂ ਉਕਤ ਟੀਮ ਦੀ ਮਦਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ ਹੈ ਪਰ ਉਸ ਵਿਚ ਪੂਨਮ ਦੀ ਲਾਸ਼ ਨਹੀਂ ਸੀ। ਕਾਰ ’ਚੋਂ ਇਕ ਲੇਡੀਜ਼ ਚੱਪਲ ਅਤੇ ਮੋਬਾਇਲ ਬਰਾਮਦ ਹੋਇਆ ਹੈ, ਜਦਕਿ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲਸ ਹਰ ਪੱਖੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਜਾਂਚ ਅਧੀਨ ਹੈ ਕਿ ਸੰਦੀਪ ਸਿੰਘ ਵੱਲੋਂ ਪੂਨਮ ਨੂੰ ਕਿਤੇ ਪਹਿਲਾਂ ਹੀ ਮਾਰ ਕੇ ਹੋਰ ਜਗ੍ਹਾ ਸੁੱਟਿਆ ਗਿਆ ਹੋਵੇ। ਫਿਲਹਾਲ ਨਹਿਰ ’ਚੋਂ ਪੂਨਮ ਰਾਣੀ ਦੀ ਭਾਲ ਜਾਰੀ ਹੈ।
ਮਨਪ੍ਰੀਤ ਸਿੰਘ ਦੀ ਮੌਤ ਨਹਿਰ ’ਚ ਡੁੱਬਣ ਕਾਰਨ ਹੋਈ ਹੈ : ਐੱਸ. ਐੱਚ. ਓ.
NEXT STORY