ਅੰਮ੍ਰਿਤਸਰ (ਸੰਜੀਵ) : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸ਼੍ਰੋਮਣੀ ਕਮੇਟੀ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਥੇ ਹੀ ਮੌਕੇ ’ਤੇ ਪਹੁੰਚੀ ਥਾਣਾ ਕੋਤਵਾਲੀ ਤੇ ਗਲਿਆਰਾ ਪੁਲਸ ਨੇ 72 ਘੰਟਿਆਂ ਲਈ ਲਾਸ਼ ਨੂੰ ਪਛਾਣ ਲਈ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ। ਫਿਲਹਾਲ ਪੁਲਸ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੁੱਤਾਂ ਨੂੰ ਭਾਵੁਕ ਹੁੰਦਿਆਂ ਦੇਖ ਬੋਲੇ ਮਜੀਠੀਆ ‘ਐਂ ਥੋੜ੍ਹੀ ਹੁੰਦਾ, ਸ਼ੇਰਾਂ ਦੇ ਪੁੱਤ ਇੰਝ ਨਹੀਂ ਕਰਦੇ’
ਸੀ. ਸੀ. ਟੀ. ਵੀ. ਵਿਚ ਕੈਦ ਹੋਈ ਇਕ ਜਨਾਨੀ
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਇਕ ਸ਼ੱਕੀ ਜਨਾਨੀ ਬੱਚੀ ਨੂੰ ਆਪਣੀ ਗੋਦੀ ਵਿਚ ਚੁੱਕੀ ਆਉਂਦੀ ਦਿਖਾਈ ਦੇ ਰਹੀ ਹੈ। ਉਥੇ ਹੀ ਉਕਤ ਜਨਾਨੀ ਬੱਚੀ ਨੂੰ ਛੱਡਣ ਤੋਂ ਬਾਅਦ ਆਪਣਾ ਮੂੰਹ ਢਕੀ ਹੋਈ ਇਕ ਕਾਲੇ ਰੰਗ ਦੇ ਸੂਟਕੇਸ ਅਤੇ ਚਿੱਟੇ ਰੰਗ ਦਾ ਬੈਗ ਹੱਥਾਂ ਵਿਚ ਲੈ ਕੇ ਘੁੰਮਦੀ ਨਜ਼ਰ ਆ ਰਹੀ ਹੈ। ਇਸ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਆਨੰਦਪੁਰ ਸਾਹਿਬ ਦਾ ਨਾਇਬ ਤਹਿਸੀਲਦਾਰ, ਕਰਤੂਤ ਸੁਣ ਰਹਿ ਜਾਓਗੇ ਹੈਰਾਨ
ਕੀ ਕਹਿਣਾ ਹੈ ਪੁਲਸ ਦਾ
ਥਾਣਾ ਕੋਤਵਾਲੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਬੱਚੀ ਦੀ ਲਾਸ਼ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬਣੀ ਹੱਥ ਧੋਣ ਵਾਲੀ ਜਗ੍ਹਾ ਕੋਲ ਰੱਖਿਆ ਗਿਆ ਸੀ। ਲਾਸ਼ ਨੂੰ ਦੇਖ ਕੇ ਅਜਿਹਾ ਨਹੀਂ ਲੱਗ ਰਿਹਾ ਸੀ ਕਿ ਉਹ ਮੁਰ ਚੁੱਕੀ ਹੈ, ਇੰਝ ਲੱਗ ਰਿਹਾ ਸੀ ਕਿ ਬੱਚੀ ਸੁੱਤੀ ਪਈ ਹੈ। ਕੱਪੜਿਆਂ ਤੋਂ ਬੱਚੀ ਚੰਗੇ ਘਰ ਦੀ ਲੱਗ ਰਹੀ ਹੈ, ਜਿਸ ਦੇ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਇਕ ਪਾਸੇ ਜਿੱਥੇ ਮਹਿਲਾ ਦੀ ਪਹਿਚਾਣ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਬੱਚੀ ਦੇ ਪਰਿਵਾਰ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੱਖੜੀ ਬਨਵਾਉਣ ਜਾ ਰਹੇ ਇਕਲੌਤੇ ਭਰਾ ਦੀ ਹਾਦਸੇ ’ਚ ਮੌਤ, ਵੀਰ ਦੀ ਉਡੀਕ ਕਰਦੀ ਰਹਿ ਗਈ ਭੈਣ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਹਵਾ, ਮਿੱਟੀ ਤੇ ਪਾਣੀ ਦੇ ਸੁਧਾਰ ਲਈ ਯਤਨ ਜਾਰੀ, ਛੇਤੀ ਆਉਣਗੇ ਸਾਰਥਕ ਨਤੀਜੇ: ਸੰਤ ਸੀਚੇਵਾਲ
NEXT STORY