ਲੁਧਿਆਣਾ (ਗਣੇਸ਼) : ਲੁਧਿਆਣਾ 'ਚ ਬੀਤੀ ਦੇਰ ਰਾਤ ਇਕ ਨੌਜਵਾਨ ਵਲੋਂ ਕਾਰ ਚਲਾਉਂਦੇ ਹੋਏ ਦੂਜੇ ਹੱਥ 'ਚ ਹਥਿਆਰ ਲੈ ਕੇ ਫਾਇਰਿੰਗ ਕਰਨ ਦੀ ਵਾਇਰਲ ਹੋਈ ਵੀਡੀਓ ਨੇ ਹੜਕੰਪ ਮਚਾ ਦਿੱਤਾ ਹੈ। ਸਰਕਾਰ ਵਲੋਂ ਲੋਕਾਂ ਦੀ ਰੱਖਿਆ ਅਤੇ ਸਹੀ ਇਸਤੇਮਾਲ ਲਈ ਲਾਇਸੈਂਸੀ ਹਥਿਆਰ ਦਿੱਤੇ ਜਾਂਦੇ ਹਨ ਪਰ ਕੁੱਝ ਲੋਕ ਇਨ੍ਹਾਂ ਦਾ ਗਲਤ ਇਸਤੇਮਾਲ ਕਰਕੇ ਆਮ ਜਨਤਾ 'ਤੇ ਗਲਤ ਪ੍ਰਭਾਵ ਪਾ ਰਹੇ ਹਨ। ਹਾਲ ਹੀ 'ਚ ਇਕ ਨੌਜਵਾਨ ਵਲੋਂ ਦੇਰ ਰਾਤ ਡਰਾਈਵ ਕਰਦੇ ਹੋਏ ਦੂਜੇ ਹੱਥ 'ਚ ਹਥਿਆਰ ਲੈ ਕੇ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 4 ਦਿਨ ਬੇਹੱਦ ਭਾਰੀ! ਖੁੱਲ੍ਹੇ ਫਲੱਡ ਗੇਟ ਤੇ ਛੁੱਟੀਆਂ ਰੱਦ, ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ
ਨੌਜਵਾਨ ਵਲੋਂ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ, ਜੋ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਵੀਡੀਓ 'ਚ ਨੌਜਵਾਨ ਨਾ ਸਿਰਫ ਆਪਣੀ ਜਾਨ ਖ਼ਤਰੇ 'ਚ ਪਾਉਂਦਾ ਦਿਖਾਈ ਦੇ ਰਿਹਾ ਹੈ, ਸਗੋਂ ਸੜਕ 'ਤੇ ਚੱਲ ਰਹੇ ਹੋਰ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਜੋਖ਼ਮ ਪੈਦਾ ਕਰ ਰਿਹਾ ਹੈ। ਸਾਈਬਰ ਸੈੱਲ ਅਤੇ ਪ੍ਰਸ਼ਾਸਨ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਆਖ਼ਰੀ ਅਜਿਹੀ ਖ਼ਤਰਨਾਕ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਿਵੇਂ ਹੋ ਰਹੇ ਹੀ ਅਤੇ ਇਨ੍ਹਾਂ 'ਤੇ ਸਮਾਂ ਰਹਿੰਦੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ : ਪੰਜਾਬ 'ਚ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਲੈ ਕੇ ਵੱਡੀ ਖ਼ਬਰ, ਸਿੱਖਿਆ ਮੰਤਰੀ ਨੇ ਕਰ 'ਤੀ ਬੇਹੱਦ ਸਖ਼ਤੀ
ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਹਰਕਤਾਂ ਦੂਜਿਆਂ ਨੂੰ ਵੀ ਉਕਸਾਉਂਦੀਆਂ ਹਨ, ਜਿਸ ਨਾਲ ਸਮਾਜ 'ਚ ਗਲਤ ਸੰਦੇਸ਼ ਜਾਂਦਾ ਹੈ। ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਮਾਮਲਿਆਂ 'ਚ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ 'ਚ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਦੀ ਲੋਕਪ੍ਰਿਯਤਾ ਦੇ ਚੱਕਰ 'ਚ ਇਸ ਤਰ੍ਹਾਂ ਦੀਆਂ ਜਾਨਲੇਵਾ ਹਰਕਤਾਂ ਨਾ ਕਰੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਗਾਈਡਲਾਈਨਜ਼ ਜਾਰੀ
NEXT STORY