ਨਵੀਂ ਦਿੱਲੀ : ਅਕਸ਼ੇ ਕੁਮਾਰ ਦੀ ਇਕ ਫਿਲਮ ਆਈ ਸੀ 'ਗੋਲਡ'। ਆਜ਼ਾਦ ਭਾਰਤ ਦੇ ਪਹਿਲੇ ਹਾਕੀ ਓਲੰਪਿਕ ਗੋਲਡ ਦੀ ਕਹਾਣੀ। ਇਹ ਫਿਲਮ ਜਿਸ 'ਤੇ ਅਧਾਰਤ ਹੈ ਉਸ ਦੀ ਅਸਲ ਕਹਾਣੀ ਵੀ ਘੱਟ ਰੋਮਾਂਚਕ ਨਹੀਂ ਹੈ। 12 ਅਗਸਤ ਸਾਲ 1947। ਇਕ ਆਜ਼ਾਦ ਦੇਸ਼ ਦੇ ਰੂਪ 'ਚ ਭਾਰਤ ਇਤਿਹਾਸਕ 15 ਅਗਸਤ, ਭਾਵ ਆਪਣੀ ਆਜ਼ਾਦੀ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ 4 ਦਿਨ ਦੂਰ ਸੀ।

ਦੇਸ਼ ਤੋਂ 7000 ਕਿਲੋਮੀਟਰ ਦੂਰ ਲੰਡਨ ਵਿਚ 11 ਖਿਡਾਰੀ ਆਪਣੇ ਸ਼ਾਸਕ ਬ੍ਰਿਟੇਨ ਖਿਲਾਫ ਇਕ ਅਲੱਗ ਜੰਗ ਲੜ ਰਹੇ ਸੀ। ਵੇਂਬਲੇ ਸਟੇਡੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਬ੍ਰਿਟੇਨ ਇਸ ਤੋਂ ਪਹਿਲਾਂ ਭਾਰਤ ਖਿਲਾਫ ਖੇਡਣ ਤੋਂ ਮਨ੍ਹਾ ਕਰ ਚੁੱਕਾ ਸੀ। ਉਸ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਦੀ ਇਕ ਕਲੋਨੀ ਹੈ। ਹਾਲਾਂਕਿ ਉਸ ਦਿਨ ਬ੍ਰਿਟੇਨ ਦੇ ਕੋਲ ਕੋਈ ਮੌਕਾ ਨਹੀਂ ਸੀ। ਭਾਰਤ ਆਜ਼ਾਦ ਦੇਸ਼ ਸੀ ਅਤੇ ਖਿਡਾਰੀ ਵੀ ਪੂਰੀ ਆਜ਼ਾਦੀ ਨਾਲ ਖੇਡੇ। ਭਾਰਤ ਨੇ ਫਾਈਨਲ ਵਿਚ ਬ੍ਰਿਟੇਨ ਨੂੰ 4-0 ਨਾਲ ਹਰਾਇਆ। ਇਹ ਭਾਰਤ ਦਾ ਲਗਾਤਾਰ ਚੌਥਾ ਓਲੰਪਿਕ ਗੋਲਡ ਸੀ ਅਤੇ ਪਹਿਲੀ ਵਾਰ ਆਜ਼ਾਦ ਭਾਰਤ ਦਾ ਤਿਰੰਗਾ ਓਲੰਪਿਕ ਵਿਚ ਸਭ ਤੋਂ ਉੱਚਾ ਲਹਿਰਾ ਰਿਹਾ ਸੀ। ਇਸ ਫਾਈਨਲ ਵਿਚ ਦਿੱਗਜ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ 2 ਗੋਲ ਕੀਤੇ।

ਇਸ ਪਲ ਨੂੰ ਯਾਦ ਕਰਦਿਆਂ ਬਲਬੀਰ ਸਿੰਘ ਨੇ ਦੱਸਿਆ ਸੀ ਕਿ ਇਸ ਗੱਲ ਨੂੰ 70 ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਅਜਿਹਾ ਲਗਦਾ ਹੈ ਕਿ ਜਿਵੇਂ ਕਲ ਦੀ ਹੀ ਗੱਲ ਹੋਵੇ। ਤਿਰੰਗਾ ਹੋਲੀ-ਹੋਲੀ ਉੱਪਰ ਜਾ ਰਿਹਾ ਸੀ। ਸਾਡਾ ਰਾਸ਼ਟਰਗਾਨ ਵਜ ਰਿਹਾ ਸੀ। ਸੁਤੰਤਰਤਾ ਸੈਨਾਨੀ ਮੇਰੇ ਪਿਤਾ ਦੇ ਸ਼ਬਦ 'ਮੇਰਾ ਝੰਡਾ, ਮੇਰਾ ਦੇਸ਼' ਮੇਰੇ ਕੰਨਾਂ ਵਿਚ ਗੂੰਜ ਰਹੇ ਸੀ। ਮੈਨੂੰ ਆਖਿਰ ਸਮਝ ਆਇਆ ਕਿ ਇਸ ਦਾ ਕੀ ਭਾਵ ਹੈ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਤਿਰੰਗੇ ਦੇ ਨਾਲ ਮੈਂ ਵੀ ਹਵਾ ਵਿਚ ਉੱਚਾ ਜਾ ਰਿਹਾ ਹਾਂ।

ਬਲਬੀਰ ਸਿੰਘ ਨੇ ਇਸ ਤੋਂ ਬਾਅਦ 2 ਓਲੰਪਿਕ ਗੋਲਡ ਹੋਰ ਜਿੱਤੇ। 1952 ਹੇਲਸਿੰਕੀ ਅਤੇ 1956 ਮੈਲਬੋਰਨ। ਮੈਲਬੋਰਨ ਵਿਚ ਉਹ ਟੀਮ ਦੇ ਕਪਤਾਨ ਸੀ ਪਰ ਉਸ ਦੀ ਯਾਦ ਵਿਚ 1948 ਦਾ ਗੋਲਡ ਸਭ ਤੋਂ ਮਹੱਤਵਪੂਰਨ ਰਿਹਾ। ਉਹ ਵਿਅਕਤੀ ਜਿਸ ਨੂੰ ਇਕ ਵਾਰ ਹੱਥਕੜੀ ਲਗਾ ਕੇ ਜਬਰਦਸਤੀ ਪੁਲਸ ਵਿਚ ਭਰਤੀ ਕੀਤਾ ਗਿਆ ਸੀ ਅਤੇ ਫਿਰ ਪੰਜਾਬ ਪੁਲਸ ਵੱਲੋਂ ਖੇਡਣ ਲਈ ਮਜਬੂਰ ਕੀਤਾ ਗਿਆ। ਉਸ ਕੋਲ ਇਸ ਦਾ ਬਦਲਾ ਲੈਣ ਦਾ ਚੰਗਾ ਮੌਕਾ ਸੀ। ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹੀ ਪੁਲਸ ਅਧਿਕਾਰੀ ਸਰ ਜਾਨ ਬੈਨੇਟ ਜਿਸ ਨੇ ਉਸ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਸੀ, ਭਾਰਤੀ ਟੀਮ ਦੀ ਅਗਵਾਈ ਕਰਨ ਲਈ ਲੰਡਨ ਪਹੁੰਚਿਆ ਸੀ। ਉਸ ਨੇ ਬਲਬੀਰ ਨੂੰ ਗਲ਼ੇ ਵੀ ਲਗਾਇਆ। ਭਾਰਤ ਦੇ 1948 ਓਲੰਪਿਕ ਗੋਲਡ ਦੀ ਖੁਸ਼ੀ ਵਿਚ ਸਾਰਾ ਦੇਸ਼ ਨੱਚ ਉੱਠਿਆ। ਇਹ ਆਜ਼ਾਦ ਭਾਰਤ ਦੇ ਲਈ ਇਕ ਵੱਡੇ ਜਸ਼ਨ ਦਾ ਮੌਕਾ ਸੀ।

ਕਪੂਰਥਲਾ 'ਚੋਂ ਮਿਲਿਆ 'ਕੋਰੋਨਾ' ਦਾ ਇਕ ਹੋਰ ਪਾਜ਼ੇਟਿਵ ਕੇਸ
NEXT STORY