ਚੰਡੀਗੜ੍ਹ, (ਸੁਸ਼ੀਲ)- ਬੁਲੇਟ ਮੋਟਰਸਾਈਕਲ 'ਤੇ ਝਪਟਮਾਰੀ ਕਰਨ ਦੇ ਮਾਮਲੇ 'ਚ ਫੜੇ ਗਏ ਮੁਲਜ਼ਮ ਰਮਨਦੀਪ ਦੀ ਨਿਸ਼ਾਨਦੇਹੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਫਰਾਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਕਪੂਰਥਲਾ ਨਿਵਾਸੀ ਮਨਜੀਤ ਸਿੰਘ ਵਜੋਂ ਹੋਈ। ਪੁਲਸ ਨੇ ਦੱਸਿਆ ਕਿ ਮਨਜੀਤ ਪਹਿਲਾਂ ਫੜੇ ਗਏ ਰਮਨਦੀਪ ਦੀ ਮਾਸੀ ਦਾ ਲੜਕਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਨਜੀਤ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਪੁਲਸ ਨੇ ਦੱਸਿਆ ਕਿ ਮਨਜੀਤ ਨੇ ਆਪਣੇ ਭਰਾ ਰਮਨਦੀਪ ਨਾਲ ਮਿਲ ਕੇ ਬੁਲੇਟ ਮੋਟਰਸਾਈਕਲ 'ਤੇ ਸੈਕਟਰ 34 'ਚ ਔਰਤ ਤੋਂ ਮੋਬਾਇਲ ਖੋਹਿਆ ਸੀ। ਇਸ ਤੋਂ ਇਲਾਵਾ ਮਨਜੀਤ ਨੇ ਐਕਟਿਵਾ ਤੇ ਮੋਟਰਸਾਈਕਲ 'ਤੇ ਵੀ ਕਈ ਝਪਟਮਾਰੀਆਂ ਸ਼ਹਿਰ 'ਚ ਕੀਤੀਆਂ ਹਨ। ਪੁਲਸ ਹੁਣ ਰਮਨਦੀਪ ਤੇ ਮਨਜੀਤ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿਛ ਕਰਨ 'ਚ ਲੱਗੀ ਹੋਈ ਹੈ। ਪੁਲਸ ਨੂੰ ਉਮੀਦ ਹੈ ਕਿ ਫੜੇ ਗਏ ਮੁਲਜ਼ਮ ਤੋਂ ਝਪਟਮਾਰੀ ਦੀਆਂ ਕਈ ਵਾਰਦਾਤ ਸੁਲਝਾਈਆਂ ਜਾ ਸਕਦੀਆਂ ਹਨ।
ਜ਼ਿਕਰਯੋਗ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬੁਲੇਟ ਮੋਟਰਸਾਈਕਲ 'ਤੇ ਝਪਟਮਾਰੀ ਕਰਨ ਵਾਲੇ ਰਮਨਦੀਪ ਸਿੰਘ ਨੂੰ ਸੈਕਟਰ-26 'ਚੋਂ ਗਿਫ਼ਤਾਰ ਕਰ ਕੇ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। ਰਮਨਦੀਪ ਨੇ ਪੁੱਛਗਿਛ 'ਚ ਦੱਸਿਆ ਸੀ ਕਿ ਉਸ ਨੇ ਮਨਜੀਤ ਨਾਲ ਮਿਲ ਕੇ 22 ਜੂਨ ਨੂੰ ਸੈਕਟਰ-34 ਵਿਚ ਔਰਤ ਤੋਂ ਮੋਬਾਇਲ ਫੋਨ ਖੋਹਿਆ ਸੀ।
ਰਾਸ਼ਨ ਦੀ ਸਹੀ ਵੰਡ ਨੂੰ ਯਕੀਨੀ ਬਣਾਉਣਗੀਆਂ ਈ-ਪੌਸ ਮਸ਼ੀਨਾਂ
NEXT STORY