ਗੁਰਦਾਸਪੁਰ, (ਵਿਨੋਦ)- ਪੰਜਾਬ 'ਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰ ਕੇ ਉਨ੍ਹਾਂ ਨੂੰ ਰੋਜ਼ਗਾਰ ਦਿਵਾਉਣ 'ਚ ਪਹਿਲਾ ਸਥਾਨ ਰੱਖਣ ਵਾਲੇ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੀ ਸ਼ਲਾਘਾ ਕੇਂਦਰ ਤੇ ਪੰਜਾਬ ਸਰਕਾਰ ਸਮੇਂ-ਸਮੇਂ 'ਤੇ ਕਰਦੀ ਰਹਿੰਦੀ ਹੈ। ਇਸ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨੂੰ ਨਿਭਾਈ ਜਾ ਰਹੀ ਸੇਵਾ ਲਈ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ ਹੈ ਪਰ ਪਿਛਲੇ 12 ਸਾਲਾਂ ਤੋਂ ਇਸ ਦੀ ਸਮਰੱਥਾ 30 ਬਿਸਤਰਿਆਂ ਤੋਂ ਵਧਾ ਕੇ 50 ਕਰਨ ਦੀਆਂ ਕੋਸ਼ਿਸ਼ਾਂ ਸਫਲ ਨਾ ਹੋਣ ਕਾਰਨ ਕੇਂਦਰ ਤੇ ਪੰਜਾਬ ਸਰਕਾਰ ਦੀ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਕੇਂਦਰ 'ਚ ਗੁਰਦਾਸਪੁਰ ਦੇ ਹੀ ਨਹੀਂ, ਬਲਕਿ ਪੂਰੇ ਦੇਸ਼ ਤੇ ਵਿਦੇਸ਼ਾਂ ਤੋਂ ਵੀ ਨਸ਼ਾ ਮੁਕਤੀ ਲਈ ਨੌਜਵਾਨ ਤੇ ਔਰਤਾਂ ਆ ਰਹੀਆਂ ਹਨ।
ਕੇਂਦਰ ਦੀ ਸੁਰੱਖਿਆ ਰਾਮ ਭਰੋਸੇ
ਕੇਂਦਰ 'ਚ ਹਰ ਸਮੇਂ 30 ਨਸ਼ਾ ਪੀੜਤ ਤੇ ਉਨ੍ਹਾਂ ਦੇ ਮਾਪੇ ਰਹਿੰਦੇ ਹਨ। ਨਸ਼ੇ ਤੋਂ ਪੀੜਤ ਨੌਜਵਾਨ ਕਈ ਵਾਰ ਤਾਂ ਮੁਸੀਬਤ ਖੜ੍ਹੀ ਕਰ ਦਿੰਦੇ ਹਨ। ਇਲਾਜ ਕਰਵਾਉਣ ਲਈ ਆਏ ਨੌਜਵਾਨ ਸ਼ੁਰੂ-ਸ਼ੁਰੂ 'ਚ ਤਾਂ ਕੇਂਦਰ 'ਚੋਂ ਭੱਜਣ ਦੀ ਕੋਸ਼ਿਸ਼ ਵੀ ਕਰਦੇ ਹਨ। ਕਈ ਵਾਰ ਦਾਖ਼ਲ ਨੌਜਵਾਨ ਨੂੰ ਉਸ ਦੇ ਦੋਸਤ ਨਸ਼ੇ ਵਾਲੇ ਪਦਾਰਥ ਦੇਣ ਲਈ ਵੀ ਆਉਂਦੇ ਹਨ। ਰਮੇਸ਼ ਮਹਾਜਨ ਅਨੁਸਾਰ ਉਹ ਵਾਰ-ਵਾਰ ਇਸ ਕੇਂਦਰ 'ਚ ਪੁਲਸ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਅਜੇ ਤੱਕ ਸੁਰੱਖਿਆ ਕਰਮਚਾਰੀ ਨਹੀਂ ਦਿੱਤੇ ਗਏ, ਜਿਸ ਕਾਰਨ ਕੇਂਦਰ 'ਚ ਤਾਇਨਾਤ 13-14 ਮੈਂਬਰਾਂ ਦਾ ਸਟਾਫ, ਜਿਸ 'ਚ ਔਰਤ ਕਰਮਚਾਰੀ ਵੀ ਸ਼ਾਮਲ ਹਨ, 'ਚ ਅਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ।
ਕੀ ਕਹਿੰਦੇ ਹਨ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ
ਇਸ ਸੰਬੰਧੀ ਜਦੋਂ ਪ੍ਰਾਜੈਕਟ ਡਾਇਰੈਕਟਰ ਰਮੇਸ਼ ਮਹਾਜਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਕੇਂਦਰ 'ਚ ਹੁਣ ਤੱਕ 34668 ਨਸ਼ਾ ਪੀੜਤਾਂ ਨੂੰ ਨਸ਼ੇ ਤੋਂ ਮੁਕਤੀ ਦਿਵਾਈ ਗਈ ਹੈ, ਜਦਕਿ 69282 ਦਾ ਓ. ਪੀ. ਡੀ. 'ਚ ਇਲਾਜ ਕੀਤਾ ਗਿਆ। ਕੇਂਦਰ 'ਚ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਵੀ ਨੌਜਵਾਨ ਇਲਾਜ ਕਰਵਾ ਚੁੱਕੇ ਹਨ, ਜਦਕਿ ਸੈਨਾ ਦੇ ਅਧਿਕਾਰੀ, ਅਰਧ ਸੈਨਿਕ ਬਲਾਂ ਦੇ ਅਧਿਕਾਰੀ ਤੇ ਜਵਾਨ, ਟੀ. ਵੀ. ਕਲਾਕਾਰ, ਰਾਸ਼ਟਰੀ ਪੱਧਰ ਦੇ ਖਿਡਾਰੀ ਆਦਿ ਵੀ ਇਲਾਜ ਕਰਵਾ ਚੁੱਕੇ ਹਨ। ਹਿਮਾਚਲ ਪ੍ਰਦੇਸ਼ ਤੋਂ ਕੁਝ ਡਾਕਟਰ ਵੀ ਕੇਂਦਰ 'ਚ ਦਾਖ਼ਲ ਹੋ ਕੇ ਸਫਲਤਾਪੂਰਵਕ ਇਲਾਜ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ 67 ਔਰਤਾਂ ਵੀ ਆਪਣਾ ਇਲਾਜ ਕਰਵਾ ਕੇ ਨਸ਼ੇ ਤੋਂ ਮੁਕਤੀ ਪਾ ਚੁੱਕੀਆਂ ਹਨ।
ਕੀ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਇਸ ਕੇਂਦਰ ਨੂੰ
ਰਮੇਸ਼ ਮਹਾਜਨ ਨੇ ਦੱਸਿਆ ਕਿ ਉਹ ਤੇ ਜ਼ਿਲਾ ਗੁਰਦਾਸਪੁਰ 'ਚ ਤਾਇਨਾਤ ਰਿਹਾ ਹਰ ਡਿਪਟੀ ਕਮਿਸ਼ਨਰ ਇਸ ਕੇਂਦਰ ਦੀ ਸਮਰੱਥਾ 30 ਤੋਂ ਵਧਾ ਕੇ 50 ਬਿਸਤਰਿਆਂ ਦੀ ਕਰਨ ਦੀ ਕੋਸ਼ਿਸ ਕਰ ਚੁੱਕਾ ਹੈ। ਸਾਲ 2006 ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਰ ਪੱਧਰ 'ਤੇ ਪੱਤਰ ਵਿਹਾਰ ਕੀਤਾ ਜਾ ਚੁੱਕਾ ਹੈ ਪਰ ਕੁਝ ਲਾਭ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਵੀ ਕਈ ਵਾਰ ਕੇਂਦਰ ਸਰਕਾਰ ਨੂੰ ਇਸ ਦੀ ਸਮਰੱਥਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਪਰ ਕੁਝ ਨਹੀਂ ਹੋਇਆ।
ਕੀ ਹੈ ਇਸ ਦਾ ਇਤਿਹਾਸ?
ਜ਼ਿਲਾ ਗੁਰਦਾਸਪੁਰ ਜਿਸ ਤਰ੍ਹਾਂ ਅੱਤਵਾਦ ਦੇ ਦੌਰ 'ਚ ਪੂਰੇ ਵਿਸ਼ਵ 'ਚ ਮਸ਼ਹੂਰ ਸੀ, ਉਸੇ ਤਰ੍ਹਾਂ ਨਸ਼ੇ ਕਾਰਨ ਵੀ ਇਹ ਜ਼ਿਲਾ ਲੰਬੇ ਸਮੇਂ ਤੋਂ ਬਦਨਾਮ ਹੈ। ਇਸ ਦੇ ਨੌਜਵਾਨ ਬੇਰੋਜ਼ਗਾਰੀ ਕਾਰਨ ਨਸ਼ੇ ਵੱਲ ਜਲਦੀ ਆਕਰਸ਼ਿਤ ਹੋ ਜਾਂਦੇ ਹਨ ਤੇ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਦਾ ਵੀ ਪ੍ਰਭਾਵ ਇਸ ਜ਼ਿਲੇ 'ਤੇ ਕਾਫੀ ਪੈਂਦਾ ਹੈ। ਇਸ ਕਾਰਨ ਜ਼ਿਲਾ ਪ੍ਰਸ਼ਾਸਨ ਨੇ ਸਾਲ 1997 'ਚ ਗੁਰਦਾਸਪੁਰ 'ਚ ਰੈੱਡ ਕ੍ਰਾਸ ਦੀ ਮਦਦ ਨਾਲ ਨਸ਼ਾ ਮੁਕਤੀ ਕੇਂਦਰ ਸ਼ੁਰੂ ਕੀਤਾ।
ਸ਼ੁਰੂ ਤੋਂ ਹੀ ਇਹ ਕੇਂਦਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਰਿਹਾ ਹੈ ਤੇ ਆਰਥਿਕ ਤੌਰ 'ਤੇ ਤਾਂ ਇਹ ਹਮੇਸ਼ਾ ਤੰਗੀ 'ਚ ਰਿਹਾ ਹੈ। ਪਹਿਲਾਂ ਤਾਂ ਇਸ ਨੂੰ ਕੋਈ ਇਮਾਰਤ ਨਹੀਂ ਮਿਲ ਰਹੀ ਸੀ ਤੇ ਵਾਰ-ਵਾਰ ਸ਼ਿਫਟ ਹੁੰਦਾ ਰਿਹਾ ਪਰ ਹੁਣ ਇਹ ਸ਼ਹਿਰ ਦੇ ਬਾਹਰ ਗੁਰਦਾਸਪੁਰ-ਕਾਹਨੂੰਵਾਨ ਸੜਕ 'ਤੇ ਇਕ ਸ਼ਾਨਦਾਰ ਇਮਾਰਤ 'ਚ ਚੱਲ ਰਿਹਾ ਹੈ।
ਸ਼ੁਰੂ ਤੋਂ ਹੀ ਇਹ ਕੇਂਦਰ 30 ਬਿਸਤਰਿਆਂ ਦੀ ਸਮਰੱਥਾ ਵਾਲਾ ਰਿਹਾ ਹੈ ਤੇ ਇਸ ਦੀ ਸਮਰੱਥਾ ਵਧਾਉਣ ਲਈ ਸਾਲ 2006 ਤੋਂ ਲਗਾਤਾਰ ਯਤਨ ਜਾਰੀ ਹਨ ਪਰ ਇਸ ਦੀ ਸਮਰੱਥਾ ਵਧਾਉਣ ਲਈ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਗੰਭੀਰ ਹੈ। ਇਹੀ ਕਾਰਨ ਹੈ ਕਿ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੀ ਸਮਰੱਥਾ ਨਹੀਂ ਵਧੀ।

ਕੁਰਾਈਵਾਲਾ ਦਾ ਇਕ ਹੋਰ ਲੜਕਾ ਲਾਪਤਾ
NEXT STORY