ਗੁਰਾਇਆ, (ਮੁਨੀਸ਼)— ਗੁਰਾਇਆ ਜੀ. ਟੀ. ਰੋਡ ਵਿਖੇ ਵਾਪਰੇ ਇਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਗੁਰਾਇਆ ਜੀ. ਟੀ. ਰੋਡ ਵਿਖੇ ਪੈਂਦੇ ਇਕ ਰਿਜ਼ੋਰਟ ਵਿਚ ਇਕ ਨੌਜਵਾਨ, ਜੋ ਵਿਆਹ ਸਮਾਗਮ 'ਚ ਆਇਆ ਸੀ, ਆਪਣੇ ਭਰਾ ਲਖਵੀਰ ਸਿੰਘ ਨੂੰ ਲੱਭਦਾ ਹੋਇਆ ਮੇਨ ਜੀ. ਟੀ. ਰੋਡ 'ਤੇ ਆ ਗਿਆ। ਇਸ ਦੌਰਾਨ ਗੁਰਾਇਆ ਤੋਂ ਫਗਵਾੜਾ ਵੱਲ ਜਾ ਰਹੀ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਗੁਰਦੀਪ ਸਿੰਘ (35) ਸਪੁੱਤਰ ਅਵਤਾਰ ਸਿੰਘ ਮੁਹੱਲਾ ਜੁਗਿੰਦਰ ਨਗਰ ਹੈਬੋਵਾਲ ਕਲਾਂ ਲੁਧਿਆਣਾ ਦੀ ਮੌਕੇ 'ਤੇ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਭਰਾ ਲਖਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੁਲਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੈ ਹਿੰਦ ਕਾਲੋਨੀ ਗੁਰਾਇਆ ਖਿਲਾਫ ਮਾਮਲਾ ਦਰਜ ਕਰਕੇ ਮੌਕੇ 'ਤੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਪੰਜਾਬ ਨੂੰ ਖੇਤੀ ਆਧਾਰਤ ਉਦਯੋਗ ਦਾ ਕੇਂਦਰ ਬਣਾਵਾਂਗੇ : ਸਿੱਧੂ
NEXT STORY