ਪੰਚਕੂਲਾ (ਚੰਦਨ)—ਚੰਡੀਗੜ੍ਹ ਆਈ. ਟੀ. ਪਾਰਕ ਵਿਖੇ ਬਤੌਰ ਸਕਿਓਰਿਟੀ ਗਾਰਡ ਦੀ ਨੌਕਰੀ ਕਰਨ ਵਾਲੇ ਅਤੇ ਪਿੰਡ ਸਕੇਤੜੀ ਦੇ ਰਹਿਣ ਵਾਲੇ ਅਰੁਣ ਕੁਮਾਰ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ ਪੁਲਸ ਵਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਐੱਮ. ਡੀ. ਸੀ. ਥਾਣੇ ਦਾ ਘਿਰਾਓ ਕਰ ਕੇ ਇਸ ਮਾਮਲੇ ਵਿਚ ਫੜੇ ਗਏ ਦੋਸ਼ੀ, ਜੋ ਨਾਬਾਲਿਗ ਹੈ, ਨੂੰ ਝੂਠੇ ਦੋਸ਼ ਵਿਚ ਫੜੇ ਜਾਣ ਦਾ ਵਿਰੋਧ ਕੀਤਾ ਹੈ। ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਅਰੁਣ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣੇ ਦਾ ਕੀਤਾ ਘਿਰਾਓ
ਮ੍ਰਿਤਕ ਅਰੁਣ ਦੇ ਪਰਿਵਾਰ ਵਾਲਿਆਂ ਨੇ ਥਾਣੇ ਦਾ ਸ਼ਨੀਵਾਰ ਨੂੰ ਘਿਰਾਓ ਕੀਤਾ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਪਰਿਵਾਰ ਵਾਲਿਆਂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਪੁਲਸ ਫੜੇ ਦੋਸ਼ੀਆਂ ਬਾਰੇ ਦੱਸ ਨਹੀਂ ਰਹੀ ਸੀ।
ਸ਼ਰਾਬ ਪੀਣ ਤੋਂ ਬਾਅਦ ਹੋਈ ਸੀ ਬਹਿਸ
ਹਰਭਜਨ ਸਿੰਘ ਐੱਸ. ਐੱਚ. ਓ. ਥਾਣਾ ਐੱਮ. ਡੀ. ਸੀ. ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਅਰੁਣ ਕੁਮਾਰ, ਦੋਸ਼ੀ ਹਰਦੀਪ ਸਿੰਘ ਅਤੇ ਉਸਦਾ ਦੋਸਤ ਇਨ੍ਹਾਂ ਤਿੰਨਾਂ ਨੇ ਪਹਿਲਾਂ ਸ਼ਰਾਬ ਪੀਤੀ। ਇਸ ਦੌਰਾਨ ਅਰੁਣ ਨੇ ਹਰਦੀਪ ਦੀ ਭੈਣ ਦੇ ਬਾਰੇ ਵਿਚ ਕੁਝ ਗਲਤ ਟਿੱਪਣੀ ਕਰ ਦਿੱਤੀ ਤੇ ਹਰਦੀਪ ਨੇ ਗੁੱਸੇ ਵਿਚ ਆ ਕੇ ਉਸ 'ਤੇ ਚਾਕੂ ਨਾਲ 10-12 ਵਾਰ ਕੀਤੇ, ਜਿਸ ਤੋਂ ਬਾਅਦ ਅਰੁਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਦੂਸਰੇ ਦੋਸ਼ੀ ਨੇ ਹਰਦੀਪ ਦਾ ਸਾਥ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੰਜਾਬ 'ਚ ਠੰਡ ਵਧਣੀ ਸ਼ੁਰੂ, ਅਗਲੇ 3 ਦਿਨਾਂ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ
NEXT STORY