ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੇ ਬਾਬਾ ਰਾਮ ਲਾਲ ਗੁਰਦੁਆਰਾ ਸਾਹਿਬ ਦੇ ਪਿੱਛੇ ਰਹਿੰਦੇ ਬੈਂਕ ਅਧਿਕਾਰੀ ਸ਼ੀਸ਼ਪਾਲ ਮਹਿਤਾ ਦੇ ਕੱਲ ਦੁਪਹਿਰ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਲੜਕੇ ਹਰਸ਼ ਮਹਿਤਾ (21 ਸਾਲ) ਦੇ ਕੱਪੜੇ ਅਤੇ ਸਾਈਕਲ ਫਿਰੋਜ਼ਪੁਰ ਸ਼ਹਿਰ ਦੇ ਪਿੰਡ ਮੱਲਵਾਲ ਦੀ ਨਹਿਰ ਦੇ ਕੰਢੇ ਮਿਲੇ ਹਨ। ਸ਼ੀਸ਼ਪਾਲ ਮਹਿਤਾ (ਬੈਂਕ ਅਧਿਕਾਰੀ ਓਰੀਐਂਟਲ ਬੈਂਕ ਆਫ ਕਮਰਸ) ਨੇ ਦੱਸਿਆ ਕਿ ਹਰਸ਼ ਮਹਿਤਾ ਦੇ ਸਾਈਕਲ ਦੇ ਕੋਲ ਜਾਦੂ-ਟੂਣੇ ਕੀਤੇ ਹੋਏ ਮਿਲੇ ਹਨ, ਜਿਸ ਨਾਲ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਇਕ ਤਾਂਤਰਿਕ ਨੇ ਉਸਦੇ ਬੇਟੇ ਨੂੰ ਨਹਿਰ ਦੇ ਕੰਢੇ ਲਿਜਾ ਕੇ ਉਸਨੂੰ ਨਹਿਰ ਵਿਚ ਸੁੱਟ ਦਿੱਤਾ ਹੈ।
'ਪੁਲਸ ਵੱਲੋਂ ਹਰਸ਼ ਮਹਿਤਾ ਦੀ ਤਲਾਸ਼ ਜਾਰੀ ਹੈ'
ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਤਰਲੋਕ ਸਿੰਘ ਦੀ ਅਗਵਾਈ ਹੇਠ ਪੁਲਸ ਦੀ ਟੀਮ ਘਟਨਾ ਸਥਾਨ 'ਤੇ ਪਹੁੰਚ ਗਈ ਅਤੇ ਪੁਲਸ ਵੱਲੋਂ ਹਰਸ਼ ਮਹਿਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਏ. ਐੱਸ. ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਪੁਲਸ ਨੇ ਹਰਸ਼ ਦੇ ਕੱਪੜੇ, ਸਾਈਕਲ ਅਤੇ ਜਾਦੂ ਟੂਣੇ ਆਦਿ ਕਬਜ਼ੇ ਵਿਚ ਲੈ ਲਏ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਤਾਂਤਰਿਕ ਦਾ ਹੱਥ ਹੈ ਜਾਂ ਨਹੀਂ, ਇਸ ਸਬੰਧੀ ਵੀ ਪੁਲਸ ਦੀ ਕਾਰਵਾਈ ਜਾਰੀ ਹੈ।
ਖਹਿਰਾ ਨੇ ਕੀਤੀ 5 ਪੋਲੀਟੀਕਲ ਸਕੱਤਰਾਂ ਦੀ ਨਿਯੁਕਤੀ
NEXT STORY