ਬੁਢਲਾਡਾ, (ਬਾਂਸਲ)- ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਅਧੀਨ ਪਿੰਡਾਂ ਦੇ ਵਿਕਾਸ ਲਈ ਮਟੀਰੀਅਲ ਦੀ ਖਰੀਦੋ ਫਰੋਖਤ ਨੂੰ ਲੇ ਕੇ ਰੇਟਾਂ ਅਤੇ ਪ੍ਰੇਸ਼ਾਨੀਆਂ ਦੂਰ ਕਰਨ ਲਈ ਪੰਚਾਇਤ ਯੂਨੀਅਨ ਦੀ ਇੱਕ ਮੀਟਿੰਗ ਸਰਪੰਚ ਸੂਬੇਦਾਰ ਭੋਲਾ ਸਿੰਘ ਹਸਨਪੁਰ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਹੋਈ ਚਰਚਾ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਮਟੀਰੀਅਲ ਦੀ ਖਰੀਦ ਸਬੰਧੀ ਤਹਿ ਸ਼ੂਦਾ ਰਾਸ਼ੀ ਅਧੀਨ ਪ੍ਰਵਾਨਗੀ ਦੇਣ ਲਈ ਏ ਡੀ ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਮੀਟਿੰਗ ਵਿਚ ਹਾਜਰ ਸਰਪੰਚਾ ਵੱਲੋ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਗਿਆ । ਇਸ ਮੋਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਹਲਕੇ ਵਿਚ ਕਾਗਰਸ ਪਾਰਟੀ ਦੀ ਮਜਬੂਤੀ ਲਈ ਪੰਜਾਬ ਸਰਕਾਰ ਦੀਆਂ ਯੋਜਨਾਵਾਂ , ਲਾਭਪਾਤਰੀ ਸਕੀਮਾਂ, ਕਰਜਾ ਮੁਆਫੀ, ਸਮਾਰਟ ਫੋਨ, ਪੈਨਸ਼ਨ ਆਦਿ ਵਰਗੀਆਂ ਸਹੂਲਤਾਂ ਲਈ ਲੋਕਾਂ ਨੂੰ ਜਾਗਰੁਕ ਕਰਨ ਦਾ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਲੜੀ ਦਰ ਲੜੀ ਪੂਰੇ ਕੀਤੇ ਜਾ ਰਹੇ ਹਨ। ਉਨਾ ਕਿਹਾ ਕਿ ਬਲਾਕ ਬੁਢਲਾਡਾ ਦੇ ਲਗਭਗ 50 ਦੇ ਕਰੀਬ ਸਰਪੰਚਾਂ ਵੱਲੋਂ ਇੱਕ ਪਲੇਟਫਾਰਮ 'ਤੇ ਇੱਕਠੇ ਹੋਣ ਦਾ ਫੈਸਲਾ ਕੀਤਾ ਹੈ ਅਤੇ ਹਲਕੇ ਵਿਚ ਕਾਗਰਸ ਦੀ ਮੋਜੂਦਾ ਸਥਿਤੀ ਅਤੇ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਵਫਦ ਦੇ ਰੂਪ ਵਿਚ ਮਿਲਕੇ ਹਲਕੇ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨਾ ਮੰਗ ਕੀਤੀ ਕਿ ਸੂਬੇ ਅੰਦਰ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਕੌਂਸਲਰਾਂ ਵਾਗ ਭੱਤਾ ਜਾਰੀ ਕੀਤਾ ਜਾਵੇ।ਇਸ ਮੌਕੇ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਘੋਗਾ, ਸਰਪੰਚ ਗੁਰਵਿੰਦਰ ਸਿੰਘ, ਗੁਰਸੰਗਤ ਸਿੰਘ,ਦਰਸ਼ਨ ਸਿੰਘ ਟਾਹਲੀਆ,ਵੱਡੀ ਗਿਣਤੀ ਵਿਚ ਪੰਚ ਸਰਪੰਚ ਹਾਜਰ ਸਨ।
ਏ. ਐੱਸ. ਆਈ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
NEXT STORY