ਕਪੂਰਥਲਾ, (ਭੂਸ਼ਣ)- ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਅੰਮ੍ਰਿਤਸਰ ਦੇ ਤਰਨਤਾਰਨ ਦੇ ਚੋਹਲਾ ਸਾਹਿਬ ਖੇਤਰ ਤੋਂ ਲਾਪਤਾ ਹੋਏ ਇਕ ਬੱਚੇ ਨੂੰ ਇਕ ਕੌਂਸਲਰ ਪਤੀ ਦੀ ਮਦਦ ਨਾਲ ਬਰਾਮਦ ਕਰ ਕੇ ਉਸ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਵਾਰਡ ਨੰ. 1 ਦੀ ਕੌਂਸਲਰ ਦੇ ਪਤੀ ਤੇ ਕਾਂਗਰਸ ਨੇਤਾ ਮਨਜਿੰਦਰ ਸਿੰਘ ਸਾਹੀ ਨੂੰ ਸ਼ਾਲੀਮਾਰ ਬਾਗ ਖੇਤਰ ’ਚ ਇਕ 5 ਸਾਲ ਦਾ ਬੱਚਾ ਮਿਲਿਆ ਸੀ, ਜੋ ਖੁਦ ਦਾ ਨਾਮ ਏਕਮਜੀਤ ਸਿੰਘ ਦੱਸ ਰਿਹਾ ਸੀ। ਸਾਹੀ ਨੇ ਉਕਤ ਬੱਚੇ ਨੂੰ ਲੈ ਕੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੱਚੇ ਨੂੰ ਸੰਭਾਲਣ ਲਈ ਉਸ ਨੂੰ ਸ਼ੇਖੂਪੁਰ ਵਾਸੀ ਇਕ ਮਹਿਲਾ ਦੇ ਹਵਾਲੇ ਕਰ ਦਿੱਤਾ ਤੇ ਪੂਰੇ ਸੂਬੇ ਦੇ ਸਾਰੇ ਥਾਣਾ ਖੇਤਰਾਂ ’ਚ ਬੱਚੇ ਦੀ ਫੋਟੋ ਸਮੇਤ ਵਾਇਰਲ ਮੈਸੇਜ ਭੇਜ ਦਿੱਤਾ ਸੀ।
ਇਸ ਦੌਰਾਨ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਵੱਲੋਂ ਭੇਜੇ ਗਏ ਵਾਇਰਲ ਮੈਜੇਸ ਦੇ ਆਧਾਰ ’ਤੇ ਬੱਚੇ ਦੀ ਮਾਂ ਮਨਵੀਰ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਮੋਹਨਪੁਰ ਥਾਣਾ ਚੋਹਲਾ ਸਾਹਿਬ ਜ਼ਿਲਾ ਤਰਨਤਾਰਨ ਨੇ ਥਾਣਾ ਸਿਟੀ ਕਪੂਰਥਲਾ ਨੂੰ ਆਪਣੇ ਬੱਚੇ ਸਬੰਧੀ ਸੰਪਰਕ ਕੀਤਾ, ਜਿਸ ’ਤੇ ਟ੍ਰੇਨੀ ਡੀ. ਐੱਸ. ਪੀ. ਸੁਖਵਿੰਦਰ ਸਿੰਘ ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੇ ਕਾਂਗਰਸੀ ਨੇਤਾ ਮਨਜਿੰਦਰ ਸਿੰਘ ਸਾਹੀ ਨੂੰ ਲੈ ਕੇ ਲਾਪਤਾ ਹੋਏ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ। ।
ਲੋਅਰ ਗ੍ਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਨੇ ਮੰਗਾਂ ਸਬੰਧੀ ਕੀਤੀ ਹਡ਼ਤਾਲ
NEXT STORY