ਚੰਡੀਗੜ੍ਹ (ਸੁਸ਼ੀਲ) : ਪੰਜਾਬ ’ਚ ਝੋਨੇ ਦੀ ਖ਼ਰੀਦ ਠੀਕ ਨਾ ਹੋਣ ਦੇ ਵਿਰੋਧ ’ਚ ਕਿਸਾਨ ਸੈਕਟਰ-35 ਸਥਿਤ ਕਿਸਾਨ ਭਵਨ ਪੁੱਜੇ। ਚੰਡੀਗੜ੍ਹ ਪੁਲਸ ਦੇ ਕਈ ਮੁਲਾਜ਼ਮ ਦੇਰੀ ਨਾਲ ਡਿਊਟੀ ’ਤੇ ਪੁੱਜਣ ਕਾਰਨ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਵੀ ਨਹੀਂ ਲਾਏ ਗਏ ਸਨ। ਡਿਊਟੀ ’ਤੇ ਲੇਟ ਹੋਣ ਵਾਲੇ ਪੁਲਸ ਮੁਲਾਜ਼ਮਾਂ ਦੀ ਡੀ. ਐੱਸ. ਪੀ. ਨੇ 100 ਮੀਟਰ ਦੌੜ ਲਗਵਾਈ। ਕਰੀਬ 15 ਪੁਲਸ ਮੁਲਾਜ਼ਮ ਵਰਦੀ ’ਚ ਸਲਿੱਪ ਰੋਡ ’ਤੇ ਦੌੜੇ।
ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਵੇਗਾ ਫਰੀ, ਹੋ ਗਿਆ ਐਲਾਨ
ਇਸ ਮਗਰੋਂ ਉਨ੍ਹਾਂ ਨੂੰ ਡਿਊਟੀ ’ਤੇ ਤਾਇਨਾਤ ਕਰ ਦਿੱਤਾ ਗਿਆ। ਕਿਸਾਨਾਂ ਨੂੰ ਪੰਜਾਬ ਦੇ ਸੀ. ਐੱਮ. ਹਾਊਸ ਲਿਜਾਣ ਲਈ ਡੀ. ਐੱਸ. ਪੀ. ਚਰਨਜੀਤ ਸਿੰਘ, ਡੀ. ਐੱਸ. ਪੀ. ਦਲਬੀਰ ਸਿੰਘ, ਸੈਕਟਰ-36 ਥਾਣਾ ਇੰਚਾਰਜ ਜੈਪ੍ਰਕਾਸ਼, ਇੰਸਪੈਕਟਰ ਕ੍ਰਿਪਾਲ ਸਿੰਘ, ਇੰਸਪੈਕਟਰ ਸ਼ੇਰ ਸਿੰਘ ਸਮੇਤ ਹੋਰ ਪੁਲਸ ਫੋਰਸ ਤਾਇਨਾਤ ਸੀ। ਕਿਸਾਨਾਂ ਦੇ ਇਕੱਠੇ ਹੋਣ ਦੀ ਸੂਚਨਾ ਮਿਲਦਿਆਂ ਹੀ ਡੀ. ਜੀ. ਪੀ. ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੂੰ ਕਿਸਾਨਾਂ ਨੂੰ ਰੋਕਣ ਲਈ ਕਿਸਾਨ ਭਵਨ ਦੇ ਬਾਹਰ ਕੋਈ ਬੈਰੀਕੇਡ ਲੱਗੇ ਨਹੀਂ ਮਿਲੇ। ਡੀ. ਜੀ. ਪੀ ਨੇ ਮੌਕੇ ’ਤੇ ਮੌਜੂਦ ਆਈ. ਜੀ. ਸਮੇਤ ਹੋਰ ਅਧਿਕਾਰੀਆਂ ਨੂੰ ਫਟਕਾਰ ਲਾਈ।
ਇਹ ਵੀ ਪੜ੍ਹੋ : ਕਰਵਾਚੌਥ 'ਤੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਲਗਵਾਈ ਮਹਿੰਦੀ (ਵੀਡੀਓ)
ਸ਼ੁੱਕਰਵਾਰ ਤੋਂ ਪੁਲਸ ਤਾਇਨਾਤ ਹੈ ਕਿਸਾਨ ਭਵਨ ਦੇ ਬਾਹਰ
ਚੰਡੀਗੜ੍ਹ ਪੁਲਸ ਦੇ ਜਵਾਨ ਕਿਸਾਨਾਂ ਨੂੰ ਪੰਜਾਬ ਸੀ. ਐੱਮ. ਹਾਊਸ ਜਾਣ ਤੋਂ ਰੋਕਣ ਲਈ 2 ਦਿਨ ਤੋਂ ਕਿਸਾਨ ਭਵਨ ਦੇ ਬਾਹਰ ਤਾਇਨਾਤ ਹਨ। ਸ਼ੁੱਕਰਵਾਰ ਸਵੇਰੇ 8 ਵਜੇ ਪੁਲਸ ਮੁਲਾਜ਼ਮ ਤਾਇਨਾਤ ਹਨ। ਪੁਲਸ ਮੁਲਾਜ਼ਮਾਂ ਨੇ ਕਿਸਾਨ ਭਵਨ ਦਾ ਮੁੱਖ ਗੇਟ ਬੰਦ ਕਰ ਦਿੱਤਾ ਹੈ। ਕਿਸਾਨ ਭਵਨ ਅੰਦਰ ਅਤੇ ਬਾਹਰ ਜਾਣ ਲਈ ਛੋਟੇ ਰਸਤੇ ਦੀ ਵਰਤੋਂ ਕਰ ਰਹੇ ਹਨ। ਪੁਲਸ ਕਿਸਾਨ ਭਵਨ ਅੰਦਰ ਆਉਣ-ਜਾਣ ਵਾਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੇਜ਼ੀ ਨਾਲ ਫ਼ੈਲ ਰਹੀ ਭਿਆਨਕ ਬੀਮਾਰੀ, ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ
NEXT STORY