ਅਬੋਹਰ (ਸੁਨੀਲ) - ਨਗਰ ਥਾਣਾ ਅਬੋਹਰ ਦੀ ਪੁਲਸ ਨੇ ਮਹਿੰਗਾ ਸਿੰਘ ਪੁੱਤਰ ਕਹਿਰ ਸਿੰਘ ਵਾਸੀ ਢਾਣੀ ਕੜਾਕਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 17.8.2010 ਨੂੰ ਆਈ. ਪੀ. ਸੀ. ਦੀ ਧਾਰਾ 452, 323, 324, 34 ਤਹਿਤ ਬਲਜਿੰਦਰ ਸਿੰਘ ਪੁੱਤਰ ਖੰਡਾ ਸਿੰਘ ਤੇ ਉਸ ਦੀ ਪਤਨੀ ਛਿੰਦਰ ਕੌਰ, ਬੇਟਾ ਪ੍ਰੀਤਪਾਲ ਖਿਲਾਫ ਮਾਮਲਾ ਦਰਜ ਕੀਤਾ। ਉੱਚ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਸਾਜ਼-ਬਾਜ਼ ਹੋ ਕੇ ਮਾਮਲੇ ਨੂੰ ਖਾਰਿਜ ਕਰ ਦਿੱਤਾ ਅਤੇ ਅਦਾਲਤ ਵਿਚ ਮੁਕੱਦਮਾ ਕੈਂਸਲ ਦੀ ਰਿਪੋਰਟ ਪੇਸ਼ ਕਰ ਦਿੱਤੀ। ਮਹਿੰਗਾ ਸਿੰਘ ਨੇ ਆਪਣੇ ਵਕੀਲ ਸੰਦੀਪ ਬਜਾਜ ਰਾਹੀਂ ਅਦਾਲਤ ਵਿਚ ਕੰਪਲੇਂਟ ਕੇਸ ਦਾਇਰ ਕੀਤਾ। ਅਦਾਲਤ ਨੇ ਇਸ ਮਾਮਲੇ ਵਿਚ ਤਿੰਨਾਂ ਦੋਸ਼ੀਆਂ ਨੂੰ ਤਲਬ ਕੀਤਾ। ਵਕੀਲ ਸੰਦੀਪ ਬਜਾਜ ਨੇ ਆਪਣੀਆਂ ਦਲੀਲਾਂ ਪੇਸ਼ ਕਰਦੇ ਹੋਏ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਗਵਾਹੀ ਕਰਵਾਈ। ਇਸ ਮਾਮਲੇ ਵਿਚ ਅਦਾਲਤ ਨੇ ਧਾਰਾ 326, 450 ਦਾ ਵਾਧਾ ਕੀਤਾ ਅਤੇ ਇਹ ਕੇਸ ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਅਰੁਣ ਅਗਰਵਾਲ ਦੀ ਅਦਾਲਤ 'ਚ ਭੇਜ ਦਿੱਤਾ। ਐਡੀਸ਼ਨਲ ਜੱਜ ਅਰੁਣ ਅਗਰਵਾਲ ਦੀ ਅਦਾਲਤ ਵਿਚ 326 ਤੇ 450 ਦੇ ਮਾਮਲੇ ਵਿਚ ਬਲਜਿੰਦਰ ਸਿੰਘ, ਉਸਦੀ ਪਤਨੀ ਛਿੰਦਰ ਕੌਰ ਤੇ ਪ੍ਰੀਤਪਾਲ ਨੂੰ ਤਲਬ ਕੀਤਾ। ਮਾਮਲੇ ਦੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਏ. ਐੱਸ. ਆਈ. ਗੁਰਦੀਪ ਸਿੰਘ ਨੇ ਐਕਸਰੇ ਰਿਪੋਰਟ ਨੂੰ ਅਦਾਲਤ 'ਚ ਪਹਿਲਾਂ ਪੇਸ਼ ਨਹੀਂ ਕੀਤਾ ਸੀ। ਅਦਾਲਤ ਨੇ ਜਦੋਂ ਇਸ ਨੂੰ ਤਲਬ ਕੀਤਾ ਤਾਂ ਉਸ ਨੇ ਪੁਰਾਣੇ ਐਕਸਰੇ ਪੇਸ਼ ਕੀਤੇ, ਜਿਸ ਨਾਲ ਧਾਰਾ ਵਿਚ ਵਾਧਾ ਹੋਇਆ।
ਮਾਮਲਾ ਪ੍ਰੀ ਨਰਸਰੀ ਕਲਾਸਾਂ ਸ਼ੁਰੂ ਕਰਨ ਦਾ, ਕੈਪਟਨ ਅਮਰਿੰਦਰ ਸਿੰਘ ਤੇ ਰਜ਼ੀਆ ਸੁਲਤਾਨਾ ਦਾ ਕੀਤਾ ਪਿੱਟ ਸਿਆਪਾ
NEXT STORY