ਸੰਗਰੂਰ,(ਕਾਂਸਲ,ਬੇਦੀ,ਰਿਖੀ)- ਜ਼ਿਲ੍ਹੇ ’ਚ ਵੱਡੀ ਗਿਣਤੀ ’ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਆਉਣ ਕਾਰਨ ਜ਼ਿਲ੍ਹਾ ਲਗਾਤਾਰ ਖ਼ਤਰੇ ਦੇ ਨਿਸ਼ਾਨ ਵੱਲ ਵਧਦਾ ਜਾ ਰਿਹਾ ਹੈ। ਅੱਜ ਜ਼ਿਲ੍ਹੇ ’ਚ ਕੋਰੋਨਾ ਦਾ ਜਵਾਲਾਮੁਖੀ ਫਟਿਆ ਹੈ। ਅੱਜ ਜ਼ਿਲ੍ਹੇ ’ਚ ਕੋਰੋਨਾ ਕਾਰਨ 7 ਮੌਤਾਂ ਹੋਈਆਂ ਹਨ ਜਦਕਿ 150 ਨਵੇਂ ਕੇਸ ਸਾਹਮਣੇ ਆਏ ਹਨ।
ਜਾਣਕਾਰੀ ਅਨੁਸਾਰ ਸਿਹਤ ਬਲਾਕ ਲੌਂਗੋਵਾਲ ਦਾ 75 ਸਾਲਾ ਵਿਅਕਤੀ, ਮੂਨਕ ਦੀ 50 ਸਾਲਾ ਔਰਤ ਅਤੇ 50 ਸਾਲਾ ਵਿਅਕਤੀ, ਸੰਗਰੂਰ ਦੀ 59 ਸਾਲਾ ਔਰਤ, ਸੁਨਾਮ ਦੀ 65 ਸਾਲਾ ਔਰਤ, ਧੂਰੀ ਦਾ 70 ਸਾਲਾ ਵਿਅਕਤੀ ਤੇ ਸ਼ੇਰਪੁਰ ਦੇ 62 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 150 ਕੇਸ ਪਾਜ਼ੇਟਿਵ ਆਏ ਹਨ ਜਿਨ੍ਹਾਂ ’ਚੋਂ ਸੰਗਰੂਰ ’ਚ 42, ਧੂਰੀ ’ਚ 13, ਲੌਂਗੋਵਾਲ ’ਚ 13 ਕੇਸ, ਸੁਨਾਮ ’ਚ 14,ਮਾਲੇਰਕੋਟਲਾ ’ਚ 12, ਮੂਨਕ ’ਚ 9, ਅਮਰਗੜ੍ਹ ’ਚ 4, ਭਵਾਨੀਗੜ੍ਹ ’ਚ 3, ਸ਼ੇਰਪੁਰ ’ਚ 10, ਕੌਹਰੀਆਂ ’ਚ 21 ਅਤੇ ਪੰਜਗਰਾਈਆਂ ’ਚ 10 ਵਿਅਕਤੀ ਪਾਜ਼ੇਟਿਵ ਆਏ ਹਨ।
ਜ਼ਿਲ੍ਹੇ ’ਚ ਹੁਣ ਤੱਕ ਕੁੱਲ 7893 ਕੇਸ ਹਨ, ਜਿਨ੍ਹਾਂ ’ਚੋਂ ਕੁੱਲ 6373 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1220 ਕੇਸ ਐਕਟਿਵ ਚੱਲ ਰਹੇ ਹਨ ਜਦਕਿ ਅੱਜ 100 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ’ਚ ਅੱਜ ਤੱਕ ਕੁੱਲ 300 ਮੌਤਾਂ ਹੋ ਚੁੱਕੀਆਂ ਹਨ।
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 7893
ਐਕਟਿਵ ਕੇਸ 1220
ਠੀਕ ਹੋਏ 6373
ਮੌਤਾਂ 300
ਖੂਨ ਹੋਇਆ ਪਾਣੀ, 300 ਰੁਪਏ ਪਿੱਛੇ ਛੋਟੇ ਭਰਾ ਨੇ ਵੱਡੇ ਦਾ ਕੀਤਾ ਕਤਲ
NEXT STORY